ਨਗਰ ਕੌਂਸਲ ਕਰਮਚਾਰੀਆਂ ਨੇ ਮੰਗਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ, ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ
Thursday, May 07, 2026 - 07:29 AM (IST)
ਟਾਂਡਾ ਉੜਮੁੜ (ਪੰਡਿਤ) : ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਮਜ਼ਦੂਰ ਸੰਗਠਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅਣਮਿੱਥੇ ਸਮੇ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ। ਪ੍ਰਧਾਨ ਮਾਇਆ, ਚੇਅਰਮੈਨ ਜਸਪਾਲ, ਵਾਈਸ ਪ੍ਰਧਾਨ ਜਤਿੰਦਰ ਹੰਸ ਅਤੇ ਸਕੱਤਰ ਤਰਸੇਮ ਲਾਲ ਦੀ ਅਗਵਾਈ ਵਿਚ ਹੋਏ ਰੋਸ ਧਰਨੇ ਦੌਰਾਨ ਨਗਰ ਕੌਂਸਲ ਦਫਤਰ ਉੱਤੇ ਜਿੰਦਰੇ ਲਾਉਣ ਉਪਰੰਤ ਸਮੂਹ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਅਸੀਂ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਇਹ ਕਦਮ ਚੱਕ ਰਹੇ ਹਾਂ, 'ਬੱਚਿਓ ਸਾਨੂੰ ਮਾਫ ਕਰ ਦਿਓ...'
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਸਰਕਾਰ ਦੇ ਗਠਨ ਤੋਂ ਪਹਿਲਾਂ ਇਸ ਪਾਰਟੀ ਦੇ ਆਗੂਆਂ ਨੇ ਵਾਅਦਾ ਕੀਤਾ ਸੀ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਹੋਰਨਾਂ ਮੰਗਾਂ ਪ੍ਰਤੀ ਵੀ ਸੰਜੀਦਗੀ ਵਿਖਾਈ ਜਾਵੇਗੀ ਪਰ ਸਰਕਾਰ ਦੇ ਸਵਾ ਚਾਰ ਸਾਲ ਬੀਤਣ ਤੋਂ ਬਾਅਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਵਿਚ ਰੋਸ ਹੈ । ਉਨ੍ਹਾਂ ਆਖਿਆ ਕਿ ਕੱਚੇ ਕਾਮਿਆਂ ਨੂੰ ਪੱਕਾ ਕਰਨ, ਠੇਕੇਦਾਰੀ ਸਿਸਟਮ ਖਤਮ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਤੋਂ ਉਹ ਅਣਮਿੱਥੇ ਸਮੇ ਲਈ ਹੜਤਾਲ ’ਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਹੜਤਾਲ ਵਿਚ ਨਗਰ ਪਾਲਿਕਾ ਕਮਰਚਾਰੀ ਸੰਗਠਨ ਨਾਲ ਜੁੜੇ ਸਫਾਈ ਕਰਮਚਾਰੀ, ਕਲੈਰੀਕਲ, ਸੀਵਰਮੈਨ, ਪੰਪ ਆਪਰੇਟਰ, ਇਲੈਕਟ੍ਰੀਸ਼ਨ ਨੇ ਵੀ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਸਨਸਨੀਖੇਜ਼ ਵਾਰਦਾਤ: ਸ਼ੁਭੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਦੀ ਗੋਲੀ ਮਾਰ ਕੇ ਹੱਤਿਆ
ਇਸ ਮੌਕੇ ਜਤਿੰਦਰ ਹੰਸ ਕਾਲਾ, ਨੀਰਜ ਭੱਟੀ, ਯਸ਼ਪਾਲ, ਮਣੀ, ਮੰਜੂ, ਪਾਂਡੀ, ਵਿਪਨ, ਵਿਜੇ, ਅਜੇ, ਨੀਰਜ ਮੱਟੂ, ਗੁਲਸ਼ਨ, ਦੀਪਕ ਹੰਸ, ਅਵਿਨਾਸ਼ ਹੰਸ, ਰਾਣੀ, ਭੋਲੀ, ਪ੍ਰਵੀਨ, ਸੁਖਵਿੰਦਰ ਕੌਰ, ਮਮਤਾ, ਪਰਮਜੀਤ ਪੰਮਾ, ਕਰਨ, ਅਵਿਨਾਸ਼, ਅਮਰਜੀਤ, ਸ਼ੇਖਰ, ਸੰਦੀਪ, ਰੇਣੁ, ਸ਼ੀਤਲ ਕੁਮਾਰ, ਪਰਮਜੀਤ ਸਿੰਘ, ਰਵਿਪਾਲ, ਜਾਨਵੀ, ਪੂਨਮ, ਪਿੰਕੀ, ਰਜਨੀ, ਨਵਨੀਤ, ਵਿਜੇ ਪੱਪੂ, ਰਾਧਾ ਰਾਣੀ, ਰਮਨ, ਬਰਿੱਜ, ਨਿਸ਼ਾਨ, ਬੰਟੀ, ਰੋਕੀ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
