ਪੰਜਾਬ ''ਚ ਸਿਆਸੀ ਹਲਚਲ! ਕਾਂਗਰਸ ਨੇ ਭੰਗ ਕੀਤੀਆਂ ਇਹ ਕਮੇਟੀਆਂ, ਬਦਲੇ ਜਾਣਗੇ ਅਹੁਦੇਦਾਰ

Sunday, May 10, 2026 - 11:49 AM (IST)

ਪੰਜਾਬ ''ਚ ਸਿਆਸੀ ਹਲਚਲ! ਕਾਂਗਰਸ ਨੇ ਭੰਗ ਕੀਤੀਆਂ ਇਹ ਕਮੇਟੀਆਂ, ਬਦਲੇ ਜਾਣਗੇ ਅਹੁਦੇਦਾਰ

ਚੰਡੀਗੜ੍ਹ (ਅੰਕੁਰ)- ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ ਤੇ ਸਾਰੀਆਂ ਹੀ ਪਾਰਟੀਆਂ ਨੇ ਆਪੋ-ਆਪਣੇ ਪੱਧਰ 'ਤੇ ਚੋਣਾਂ ਲਈ ਤਿਆਰੀਆਂ ਵਿੱਢੀਆਂ ਹੋਈਆਂ ਹਨ। ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਸੂਬੇ ਭਰ ’ਚ ਸੰਗਠਨਾਤਮਕ ਪੁਨਰਗਠਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧ ’ਚ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀਆਂ ਸੂਬਾ, ਜ਼ਿਲ੍ਹਾ, ਬਲਾਕ ਤੇ ਬੂਥ ਪੱਧਰ ਦੀਆਂ ਸਾਰੀਆਂ ਮੌਜੂਦਾ ਕਮੇਟੀਆਂ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਹਨ। ਨਵੀਆਂ ਕਮੇਟੀਆਂ ਦਾ ਗਠਨ ਅਲਕਾ ਲਾਂਬਾ, ਅਖਿਲ ਭਾਰਤੀ ਮਹਿਲਾ ਕਾਂਗਰਸ ਦੀ ਪ੍ਰਧਾਨ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਅਗਵਾਈ ਦੀ ਰਹਿਨੁਮਾਈ ਹੇਠ ਕੀਤਾ ਜਾਵੇਗਾ।


author

Anmol Tagra

Content Editor

Related News