ਦਾਨਿਲ ਮੇਦਵੇਦੇਵ ਨੇ ਮਰੇ ਨੂੰ ਹਰਾਇਆ, ਨਜ਼ਰਾਂ ਨੰਬਰ ਵਨ ਰੈਂਕਿੰਗ ''ਤੇ

Monday, Mar 28, 2022 - 03:58 PM (IST)

ਦਾਨਿਲ ਮੇਦਵੇਦੇਵ ਨੇ ਮਰੇ ਨੂੰ ਹਰਾਇਆ, ਨਜ਼ਰਾਂ ਨੰਬਰ ਵਨ ਰੈਂਕਿੰਗ ''ਤੇ

ਮਿਆਮੀ ਗਾਰਡੇਂਸ-  ਦਾਨਿਲ ਮੇਦਵੇਦੇਵ ਨੇ ਮਿਆਮੀ ਓਪਨ ਟੈਨਿਸ ਦੇ ਦੂਜੇ ਦੌਰ 'ਚ ਐਂਡੀ ਮਰੇ ਨੂੰ 6-4, 6-2 ਨਾਲ ਹਰਾਇਆ ਤੇ ਹੁਣ ਉਨ੍ਹਾਂ ਦੀਆਂ ਨਜ਼ਰਾਂ ਸੈਮੀਫਾਈਨਲ 'ਚ ਪੁੱਜ ਕੇ ਨੰਬਰ ਵਨ ਰੈਂਕਿੰਗ ਹਾਸਲ ਕਰਨ 'ਤੇ ਲਗੀਆਂ ਹਨ। ਇਸ ਸਮੇਂ ਨੰਬਰ ਵਨ ਸਰਬੀਆ ਦੇ ਨੋਵਾਕ ਜੋਕੋਵਿਚ ਹਨ। ਪਿਛਲੇ 18 ਸਾਲ 'ਚ ਸਿਰਫ਼ 5 ਪੁਰਸ਼ ਖਿਡਾਰੀ ਨੰਬਰ ਇਕ ਰੈਂਕਿੰਗ ਤਕ ਪੁੱਜੇ ਹਨ ਜਿਸ 'ਚ ਜੋਕੋਵਿਚ, ਰਾਫੇਲ ਨਡਾਲ, ਰੋਜਰ ਫੈਡਰਰ, ਮੇਦਵੇਦੇਵ ਤੇ ਮਰੇ ਸ਼ਾਮਲ ਹਨ।

ਇਹ ਵੀ ਪੜ੍ਹੋ : ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਜ਼ਖ਼ਮੀ, IPL 'ਚ ਖੇਡਣਾ ਸ਼ੱਕੀ

ਮੇਦਵੇਦੇਵ ਤਿੰਨ ਹਫ਼ਤੇ ਤਕ ਨੰਬਰ ਵਨ ਰਹੇ ਪਰ ਸੋਮਵਾਰ ਨੂੰ ਜੋਕੋਵਿਚ ਫਿਰ ਚੋਟੀ 'ਤੇ ਪੁੱਜ ਗਏ। ਇਕ ਹੋਰ ਮੈਚ 'ਚ ਸਾਬਕਾ ਚੈਂਪੀਅਨ ਹੁਬਰਟ ਹੁਰਕਾਜ ਨੇ ਆਰਥਰ ਰਿੰਡਰਨੇਕ ਨੂੰ 7-6, 6-2 ਨਾਲ ਹਰਾ ਕੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਮਹਿਲਾ ਵਰਗ 'ਚ ਨਾਓਮੀ ਓਸਾਕਾ ਕੋਰਟ 'ਤੇ ਉਤਰੇ ਬਿਨਾ ਚੌਥੇ ਦੌਰ 'ਚ ਪੁੱਜ ਗਈ। ਉਨ੍ਹਾਂ ਨੂੰ ਕੈਰੋਲਿਨਾ ਮੁਚੋਵਾ ਨੇ ਵਾਕਓਵਰ ਦਿੱਤਾ ਬੇਲਿੰਡਾ ਬੇਂਚਿਚ ਨੇ ਹੀਥਰ ਵਾਟਸਨ ਨੂੰ 6-4, 6-1 ਨਾਲ ਹਰਾਇਆ। ਆਸਟਰੇਲੀਆਈ ਓਪਨ ਉਪ ਜੇਤੂ ਡੇਨੀਅਲੇ ਕੋਲਿੰਸ ਨੇ ਵੇਰਾ ਜਵੋਨਾਰੋਵਾ ਨੂੰ 6-1, 6-4 ਨਾਲ ਹਰਾਇਆ। ਜਦਕਿ ਓਂਸ ਜਬਾਉਰ ਨੇ ਕੇਈਆ ਕਾਨੇਪੀ ਨੂੰ 6-3, 6-0 ਨਾਲ ਹਰਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News