ਡੈਨਮਾਰਕ, ਸਵੀਟਜ਼ਰਲੈਂਡ, ਇਟਲੀ ਨੇ ਯੂਰੋ 2020 ਲਈ ਕੀਤਾ ਕੁਆਲੀਫਾਈ
Tuesday, Nov 19, 2019 - 02:07 PM (IST)

ਸਪੋਰਟਸ ਡੈਸਕ— ਡੈਨਮਾਰਕ ਅਤੇ ਸਵੀਟਜ਼ਰਲੈਂਡ ਨੇ ਯੂਰੋ ਫੁੱਟਬਾਲ ਚੈਂਪੀਅਨਸ਼ਿਪ 2020 ਲਈ ਕੁਆਲੀਫਾਈ ਕਰ ਲਿਆ ਹੈ ਜਦੋਂ ਕਿ ਇਟਲੀ ਨੇ ਆਰਮੇਨੀਆ ਨੂੰ 9-1 ਨਾਲ ਹਰਾ ਕੇ ਜਗ੍ਹਾ ਬਣਾਈ। ਆਇਰਲੈਂਡ ਨੂੰ ਅਗਲੇ ਸਾਲ ਹੋਣ ਵਾਲੀ 24 ਟੀਮਾਂ ਦੀ ਯੂਰੋ ਚੈਂਪੀਅਨਸ਼ਿਪ 'ਚ ਜਗ੍ਹਾ ਬਣਾਉਣ ਲਈ ਡਬਲਿਨ 'ਚ ਖੇਡੇ ਗਏ ਮੈਚ 'ਚ ਡੈਨਮਾਰਕ ਨੂੰ ਹਰਾਉਣਾ ਸੀ ਪਰ ਉਹ 1-1 ਨਾਲ ਡ੍ਰਾ ਹੀ ਖੇਡ ਸਕੀ। ਗਰੁੱਪ-ਡੀ 'ਚ ਸਵੀਟਜ਼ਰਲੈਂਡ ਤੋਂ ਬਾਅਦ ਡੈਨਮਾਰਕ ਦੂਜੇ ਸਥਾਨ 'ਤੇ ਰਿਹਾ। ਸਵਿਸ ਟੀਮ ਨੇ ਜਿਬਰਾਲਟਰ ਨੂੰ 6-1 ਨਾਲ ਹਰਾ ਕੇ ਗਰੁੱਪ 'ਚ ਟਾਪ ਸਥਾਨ ਹਾਸਲ ਕੀਤਾ। ਦੂਜੇ ਪਾਸੇ ਗਰੁੱਪ ਜੇ 'ਚੋਂ ਇਟਲੀ ਨੇ ਆਰਮੇਨੀਆ ਨੂੰ 9-1 ਨਾਲ ਹਰਾ ਕੇ ਕੁਆਲੀਫਾਈ ਕੀਤਾ। ਇਟਲੀ ਦੀ ਜਿੱਤ ਦਾ ਰਿਕਾਰਡ 7 ਫ਼ੀਸਦੀ ਰਿਹਾ ਹੈ। ਬੋਸਨੀਆ ਹਰਜੇਗੋਵਿਨਾ ਨੇ ਲੀਸ਼ਟੇਨਸਟੇਨ ਨੂੰ 3-0 ਨਾਲ ਹਰਾਇਆ ਪਰ ਗਰੁਪ 'ਚ ਚੌਥੇ ਸਥਾਨ 'ਤੇ ਰਿਹਾ। ਹੁਣ ਉਸ ਨੂੰ ਅਗਲੇ ਸਾਲ ਮਾਰਚ 'ਚ ਪਲੇਅ-ਆਫ ਰਾਹੀਂ ਕੁਆਲੀਫਾਈ ਕਰਨ ਦਾ ਮੌਕਾ ਮਿਲੇਗਾ। ਗਰੁੱਪ ਐੱਫ 'ਚ ਸਪੇਨ 'ਚ ਰੋਮਾਨੀਆ ਨੂੰ 5-0 ਨਾਲ ਹਰਾਇਆ।