ਰੂਬੀ ਤੋਂ ਵੱਖ ਹੋਇਆ ਡੇਲੇ ਅਲੀ, ਹੁਣ ਮੇਘਨ ਬਰਟਨ ''ਤੇ ਪਾਏ ਡੋਰੇ

Friday, Feb 22, 2019 - 04:32 AM (IST)

ਰੂਬੀ ਤੋਂ ਵੱਖ ਹੋਇਆ ਡੇਲੇ ਅਲੀ, ਹੁਣ ਮੇਘਨ ਬਰਟਨ ''ਤੇ ਪਾਏ ਡੋਰੇ

ਜਲੰਧਰ - ਇੰਗਲੈਂਡ ਦੇ ਸਟਾਰ ਫੁੱਟਬਾਲਰ ਡੇਲੇ ਅਲੀ ਨੇ ਢਾਈ ਸਾਲ ਬਾਅਦ ਲਿੰਗਰੀ ਮਾਡਲ ਰੂਬੀ ਮੇਅ ਨਾਲ ਆਖਿਰਕਾਰ ਬ੍ਰੇਕਅਪ ਕਰ ਹੀ ਲਿਆ। ਦੱਸਿਆ ਜਾ ਰਿਹਾ ਹੈ ਕਿ ਡੇਲੇ ਹੁਣ ਰਿਆਲੈਟੀ ਸ਼ੋਅ ਸਟਾਰ ਮੇਘਨ ਬਰਟਨ 'ਤੇ ਡੋਰੇ ਪਾਉਂਦਾ ਨਜ਼ਰ ਆ ਰਿਹਾ ਹੈ। ਦੁਨੀਆ ਭਰ ਦੀਆਂ ਸਾਡੀਆਂ ਵੱਡੀਆਂ ਮੈਗਜ਼ੀਨਾਂ ਵਿਚ ਕਵਰ ਗਰਲ ਛਪ ਚੁੱਕੀ ਮੇਘਨ ਦੇ ਨਾਲ ਬੀਤੇ ਦਿਨੀਂ ਡੇਲੇ ਨੰਬਰਾਂ ਦੀ ਅਦਲਾ-ਬਦਲੀ ਕਰਦਾ ਨਜ਼ਰ ਆਇਆ। 

PunjabKesari
ਡੇਲੇ ਤੇ ਮੇਘਨ ਵਿਚ ਰੋਮਾਂਸ ਸ਼ੁਰੂ ਹੋਣ ਦੀ ਇਸ ਲਈ ਵੀ ਸੰਭਾਵਨਾ ਹੈ ਕਿਉਂਕਿ ਮੇਘਨ ਦਾ ਪਿਛਲੇ ਮਹੀਨੇ ਹੀ ਆਪਣੇ ਬੁਆਏਫ੍ਰੈਂਡ ਵੈਸ ਨੇਲਸਨ ਨਾਲ ਬ੍ਰੇਕਅਪ ਹੋਇਆ ਸੀ। ਹਾਲਾਂਕਿ ਮੇਘਨ ਦੇ ਬੁਲਾਰੇ ਨੇ ਇਸ ਤੋਂ ਸਾਫ ਇਨਕਾਰ ਕੀਤਾ ਹੈ। ਉਸਦਾ ਕਹਿਣਾ ਸੀ ਕਿ ਦੋਵੇਂ ਸਟਾਰਸ ਵਿਚ ਰਸਮੀ ਮੁਲਾਕਾਤ ਹੋਈ ਸੀ, ਜਿਸ ਨੂੰ ਵਧਾਅ-ਚੜ੍ਹਾਅ ਕੇ ਪੇਸ਼ ਕੀਤਾ ਜਾ ਰਿਹਾ ਹੈ। ਹਾਂ, ਇਹ ਜ਼ਰੂਰ ਹੈ ਕਿ ਉਨ੍ਹਾਂ ਦੋਵਾਂ ਨੂੰ ਇਕ-ਦੂਜੇ ਦਾ ਸਾਥ ਪਸੰਦ ਆਇਆ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਦੋਵੇਂ ਰਿਲੇਸ਼ਨਸ਼ਿਪ ਵਿਚ ਆ ਗਏ ਹਨ। 

PunjabKesari
ਸੂਤਰ ਦੱਸਦੇ ਹਨ ਕਿ ਡੇਲੇ ਤੇ ਰੂਬੀ ਦਾ ਤਿੰਨ ਮਹੀਨੇ ਪਹਿਲਾਂ ਹੀ ਬ੍ਰੇਕਅਪ ਹੋ ਗਿਆ ਸੀ ਪਰ ਇਹ ਦੁਨੀਆ ਨੂੰ ਉਦੋਂ ਹੀ ਪਤਾ ਲੱਗਾ, ਜਦੋਂ ਡੇਲੇ ਮੇਘਨ ਨਾਲ ਦਿਸਿਆ। ਹਾਲਾਂਕਿ ਇਕ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੂਬੀ ਨਾਲ ਬ੍ਰੇਕਅਪ ਤੋਂ ਬਾਅਦ ਡੇਲੇ ਅਲੀ ਦੁਖੀ ਵੀ ਹੈ ਪਰ ਉਹ ਆਪਣੀ ਜ਼ਿੰਦਗੀ ਵਿਚ ਰੂਬੀ ਨੂੰ ਕੀ ਵਾਪਸ ਲਿਆਉਣਾ ਚਾਹੁੰਦਾ ਹੈ, ਇਸ 'ਤੇ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। 


author

Gurdeep Singh

Content Editor

Related News