ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਕੀਤਾ ਸੰਨਿਆਸ ਦਾ ਐਲਾਨ, ਦਰਜ ਹਨ ਇਹ ਖ਼ਾਸ ਰਿਕਾਰਡ

Tuesday, Aug 31, 2021 - 05:33 PM (IST)

ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਕੀਤਾ ਸੰਨਿਆਸ ਦਾ ਐਲਾਨ, ਦਰਜ ਹਨ ਇਹ ਖ਼ਾਸ ਰਿਕਾਰਡ

ਸਪੋਰਟਸ ਡੈਸਕ- ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਮੰਗਲਵਾਰ 31 ਅਗਸਤ ਨੂੰ ਕ੍ਰਿਕਟ ਦੇ ਸਾਰੇ ਫ਼ਾਰਮੈਟਸ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸਟੇਨ ਇਕ ਮਾਤਰ ਅਜਿਹੇ ਬੱਲੇਬਾਜ਼ ਹਨ ਜੋ 2343 ਦਿਨਾਂ ਤਕ ਨੰਬਰ 1 ਰਹੇ ਸਨ।
ਇਹ ਵੀ ਪੜ੍ਹੋ : ਕੋਹਲੀ ਦੀ ਖ਼ਰਾਬ ਫ਼ਾਰਮ 'ਤੇ ਇਰਫ਼ਾਨ ਪਠਾਨ ਦਾ ਬਿਆਨ, ਤਕਨੀਕੀ ਸਮੱਸਿਆ ਨਹੀਂ ਇਸ ਚੀਜ਼ ਤੋਂ ਹਨ ਪਰੇਸ਼ਾਨ

ਇਸ 38 ਸਾਲਾ ਖਿਡਾਰੀ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਇਹ ਇਕ ਲੰਬਾ ਸਫ਼ਰ ਰਿਹਾ ਹੈ ਤੇ ਵਿਸ਼ਵਾਸ ਕਰਨ ਦਾ ਕਾਰਨ ਹੈ। ਸ਼ਾਇਦ ਇਹ ਸਾਲ ਪਿਛਲੇ ਨਾਲੋਂ ਬਿਹਤਰ ਹੋਵੇ, ਮੈਨੂੰ ਯਾਦ ਨਹੀਂ ਕਿ ਹਰ ਵਾਰ ਮੈਂ ਇਹ ਖ਼ੁਦ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਇਹ ਟ੍ਰੇਨਿੰਗ, ਮੈਚ, ਯਾਤਰਾ, ਲੋਕ, ਜਿੱਤ, ਹਾਰ, ਖ਼ੁਸ਼ੀ ਤੇ ਭਾਈਚਾਰੇ ਦੇ 20 ਸਾਲ ਹੋ ਗਏ ਹਨ। ਦੱਸਣ ਲਈ ਬਹੁਤ ਸਾਰੀਆਂ ਯਾਦਾਂ ਹਨ। ਸ਼ੁਕਰੀਆ ਅਦਾ ਕਰਨ ਲਈ ਬਹੁਤ ਸਾਰੇ ਚਿਹਰੇ। ਅੱਜ ਮੈਂ ਅਧਿਕਾਰਤ ਤੌਰ 'ਤੇ ਉਸ ਖੇਡ ਤੋਂ ਸੰਨਿਆਸ ਲੈ ਰਿਹਾ ਹਾਂ ਜੋ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਕੌੜਾ ਸੱਚ ਪਰ ਧੰਨਵਾਦੀ।
ਇਹ ਵੀ ਪੜ੍ਹੋ : ਭਾਰਤ ਨੇ ਏਸ਼ੀਆਈ ਯੂਥ ਅਤੇ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ’ਚ ਜਿੱਤੇ 14 ਗੋਲਡ ਸਮੇਤ 39 ਤਮਗੇ

ਹਰੇਕ ਸਾਲ ਦੀ ਸ਼ੁਰੂਆਤ 'ਚ ਡੇਲ ਸਟੇਨ ਟੈਸਟ ਗੇਂਦਬਾਜ਼ੀ ਰੈਂਕਿੰਗ 'ਚ
2005 : 81
2006 : 67
2007 : 42
2008 : 6
2009 : 2
2010 : 1
2011 : 1
2012 : 1
2013 : 1
2014 : 2
2015 : 1
2016 : 2
2017 : 4
2018 : 11
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ : ਸਿੰਘਰਾਜ ਅਡਾਣਾ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ 'ਚ ਜਿੱਤਿਆ ਕਾਂਸੀ ਤਮਗ਼ਾ

ਇੰਨੀ ਇਨਿੰਗਸ 'ਚ ਲਈਆਂ 500 ਕੌਮਾਂਤਰੀ ਵਿਕਟਾਂ (ਸਾਲ 2000 ਤੋਂ)
235 - ਡੇਲ ਸਟੇਨ
258 - ਮੈਕਗ੍ਰਾਥ
264 - ਬੋਲਟ
267 - ਲੀ
270 - ਨਤਿਨੀ
270 - ਅਕਰਮ
272 - ਜਾਨਸਨ
282 - ਪੋਲਾਕ
294 - ਐੱਮ. ਮੋਰਕੇਲ
302 - ਬ੍ਰਾਡ
305 - ਐਂਡਰਸਨ
317 - ਜ਼ਹੀਰ
319 - ਸਾਊਥੀ
329 - ਮਲਿੰਗਾ

ਉਨ੍ਹਾਂ ਅਖ਼ੀਰ 'ਚ ਪਰਿਵਾਰ ਤੋਂ ਲੈ ਕੇ ਟੀਮ ਦੇ ਸਾਥੀਆਂ, ਪੱਤਰਕਾਰਾਂ ਤੋਂ ਲੈ ਕੇ ਪ੍ਰਸ਼ੰਸਕਾਂ ਤਕ ਨੂੰ ਧੰਨਵਾਦ ਕੀਤਾ, ਤੇ ਕਿਹਾ ਕਿ ਇਹ ਇਕੱਠਿਆਂ ਸ਼ਾਨਦਾਰ ਯਾਤਰਾ ਰਹੀ ਹੈ। ਜ਼ਿਕਰਯੋਗ ਹੈ ਕਿ ਸਟੇਨ ਨੇ ਪ੍ਰੋਟੀਆਜ਼ ਲਈ 93 ਟੈਸਟ, 125 ਵਨ-ਡੇ ਤੇ 47 ਟੀ-20 ਕੌਮਾਂਤਰੀ ਮੈਚ ਖੇਡੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News