ਸਾਈਬਰ ਠੱਗ ਕੋਬੇ ਬ੍ਰਾਇੰਟ ਦੇ ਵਾਲਪੇਪਰ ਨਾਲ ਲੋਕਾਂ ਨੂੰ ਇੰਝ ਬਣਾ ਰਹੇ ਹਨ ਸ਼ਿਕਾਰ

02/02/2020 11:02:36 PM

ਨਵੀਂ ਦਿੱਲੀ—ਦਿੱਗਜ ਬਾਕਸਟਬਾਲ ਪਲੇਅਰ ਕੋਬੇ ਬਾਇੰਟ ਦਾ ਹਾਲ ਹੀ 'ਚ ਹੈਲੀਕਾਪਟਰ ਕ੍ਰੈਸ਼ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਜਿਆਨਾ ਅਤੇ 7 ਹੋਰ ਲੋਕਾਂ ਦੀ ਵੀ ਮੌਤ ਹੋ ਗਈ ਸੀ। ਜਿਥੇ ਦੁਨੀਆਭਰ 'ਚ ਬ੍ਰਾਇੰਟ ਦੇ ਫੈਂਸ ਉਨ੍ਹਾਂ ਦੇ ਦਿਹਾਂਤ ਤੋਂ ਦੁੱਖੀ ਹਨ, ਉੱਥੇ ਹੈਕਰਸ ਨੇ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ। ਜਾਲਸਾਜਾਂ ਨੇ ਇਕ ਕੰਪਿਊਟਰ ਵਾਲਪੇਪਰ 'ਚ ਮਾਲਵੇਅਰ ਨੂੰ ਲੁੱਕਾ ਕੇ ਲੋਕਾਂ ਨੂੰ ਚੂਨਾ ਲਗਾਉਣ ਦੀ ਯੋਜਨਾ ਬਣਾਈ ਸੀ ਜੋ ਆਖਿਰਕਾਰ ਸਾਹਮਣੇ ਆ ਗਈ।

ਤੁਹਾਡੇ ਕੰਪਿਊਟਰ 'ਤੇ ਕਬਜ਼ਾ ਕਰ ਲੈਂਦਾ ਇਹ ਮਾਲਵੇਅਰ
ਦਰਅਸਲ ਮਾਈਕ੍ਰੋਸਾਫਟ ਨੇ ਇਕ ਅਜਿਹੀ ਹੀ ਕ੍ਰਿਪਟੋਜੈਕਿੰਗ ਮਾਲਵੇਅਰ ਦਾ ਪਤਾ ਲਗਾ ਕੇ ਉਸ ਨੂੰ ਡਿਐਕਟੀਵੇਟ ਕਰ ਦਿੱਤਾ ਹੈ ਜੋ ਕੋਬੇ ਦੇ ਨਾਈਕ (Nike) ਵਾਲਪੇਪਰ 'ਚ ਲੁੱਕਿਆ ਹੋਇਆ ਸੀ। ਕ੍ਰਿਪਟੋਜੈਕਿੰਗ ਇਕ ਅਜਿਹਾ ਮਾਲਵੇਅਰ ਹੈ ਜੋ ਤੁਹਾਡੇ ਡਿਵਾਈਸ 'ਚ ਲੁੱਕ ਜਾਂਦਾ ਹੈ ਅਤੇ ਬਿਟਕੁਆਇਨ ਵਰਗੀ ਕੀਮਤੀ ਆਨਲਾਈਨ ਕਰੰਸੀ ਦੀ ਮਾਈਨਿੰਗ ਲਈ ਕੰਪਿਊਟਰ ਰਿਸੋਰਸ ਦੀ ਚੋਰੀ ਕਰਦਾ ਹੈ। ਮਾਈਕ੍ਰੋਸਾਫਟ ਸਕਿਓਰਟੀ ਇੰਟੈਲੀਜੰਸ ਨੇ ਟਵੀਟ ਰਾਹੀਂ ਇਸ ਮਾਲਵੇਅਰ ਦੀ ਜਾਣਕਾਰੀ ਦਿੱਤੀ।

ਮਾਈਕ੍ਰੋਸਾਫਟ ਨੇ ਇਸ HTML ਫਾਈਲ ਨੂੰ ਟ੍ਰੋਜਨ ਮਾਲਵੇਅਰ ਦੱਸਿਆ ਹੈ। ਇਹ ਸਾਫਟਵੇਅਰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਕੰਪਿਊਟਰ ਦੇ ਸੀ.ਪੀ.ਯੂ. ਨੂੰ ਹਾਈਜੈਕ ਕਰਕੇ ਇਸ ਦਾ ਇਸਤੇਮਾਲ ਕ੍ਰਿਪਟੋ ਕਰੰਸੀ ਦੀ ਮਾਈਨਿੰਗ ਲਈ ਕਰਦਾ ਹੈ। ਇਸ ਪੂਰੇ ਪ੍ਰੋਸੈੱਸ ਨੂੰ ਹੀ ਕ੍ਰਿਪਟੋਜੈਕਿੰਗ ਕਿਹਾ ਜਾਂਦਾ ਹੈ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਹੁਣ ਜਦ ਵੀ ਕੋਈ ਯੂਜ਼ਰ ਉਸ ਵੈੱਬਸਾਈਟ 'ਤੇ ਜਾਵੇਗਾ ਜਿਥੋ ਇਹ ਵਾਲਪੇਪਰ ਡਾਊਨਲੋਡ ਹੋ ਸਕਦਾ ਹੈ, ਵਿੰਡੋਜ਼ ਦਾ ਸਕਿਓਰਟੀ ਸਿਸਟਮ ਤੁਰੰਤ ਇਸ ਦਾ ਪਤਾ ਲੱਗਾ ਲਵੇਗਾ।


Karan Kumar

Content Editor

Related News