CWG : ਮੀਰਾ ਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਦਿਵਾਇਆ ਪਹਿਲਾ ਸੋਨ ਤਮਗਾ

04/05/2018 12:35:27 PM

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆ ਦੇ ਗੋਲਡ ਕੋਸਟ ਵਿਚ ਹੋ ਰਹੇ ਕਾਮਨਵੈਲਥ ਖਬਰਾਂ ਵਿਚ ਭਾਰਤ ਲਈ ਖੁਸ਼ੀ ਦੀ ਖਬਰ ਹੈ। ਤਮਗਾ ਸੂਚੀ ਵਿਚ ਭਾਰਤ ਦਾ ਖਾਤਾ ਖੁੱਲ ਗਿਆ ਹੈ। ਭਾਰਤ ਵਲੋਂ ਗੁਰੂਰਾਜਾ ਨੇ 56 ਕਿੱਲੋ ਵੇਟਲਿਫਟਿੰਗ ਵਿਚ ਸਿਲਵਰ ਤਮਗਾ ਜਿੱਤਿਆ ਹੈ। ਉੱਥੇ ਹੀ ਉਨ੍ਹਾਂ ਤੋਂ ਬਾਅਦ ਵੇਟਲਿਫਟਰ ਮੀਰਾ ਬਾਈ ਚਾਨੂ ਨੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਸੋਨੇ ਦਾ ਤਮਗਾ ਹਾਸਲ ਕੀਤਾ।

ਦੱਸ ਦਈਏ ਮਹਿਲਾਵਾਂ ਦੇ 48 ਕਿਲੋ ਭਾਰ ਵਰਗ ਵਿਚ ਭਾਰਤ ਦੀ ਮੀਰਾਬਾਈ ਚਾਨੂ ਨੇ ਸਨੈਚ ਅਤੇ ਕਲੀਨ ਐਂਡ ਜਰਕ ਵਿਚ ਕੁਲ 196Kg ਭਾਰ ਚੁੱਕਿਆ, ਉਨ੍ਹਾਂ ਨੇ ਸਿਲਵਰ ਮੈਡਲ ਜਿੱਤਣ ਵਾਲੀ ਮਾਰੀਸ਼ਸ ਦੀ ਮੈਰੀ ਹੈਨਿਤਰਾ ਰੋਈਲਿਆ ਰਾਨਾਇਵੋਸੋਵਾ(ਕੁਲ 170Kg) ਤੋਂ 26Kg ਜ਼ਿਆਦਾ ਭਾਰ ਚੁੱਕਿਆ।


Related News