ਭਾਰਤ ਤੋਂ ਵਾਪਸ ਪਾਕਿਸਤਾਨ ਪਹੁੰਚੇ ਨੌਜਵਾਨ ਨੇ ਤਾਰੀਫਾਂ ਦੇ ਬੰਨੇ ਪੁੱਲ, ਦੱਸੀਆਂ ਇਹ ਗੱਲਾਂ

Sunday, May 05, 2024 - 01:01 PM (IST)

ਭਾਰਤ ਤੋਂ ਵਾਪਸ ਪਾਕਿਸਤਾਨ ਪਹੁੰਚੇ ਨੌਜਵਾਨ ਨੇ ਤਾਰੀਫਾਂ ਦੇ ਬੰਨੇ ਪੁੱਲ, ਦੱਸੀਆਂ ਇਹ ਗੱਲਾਂ

ਗੁਰਦਾਸਪੁਰ/ਇਸਲਾਮਾਬਾਦ(ਵਿਨੋਦ)- ਭਾਰਤ ਦਾ ਦੌਰਾ ਕਰਕੇ ਪਾਕਿਸਤਾਨ ਪਰਤੇ ਇਕ ਪਾਕਿਸਤਾਨੀ ਨੌਜਵਾਨ ਨੇ ਦੱਸਿਆ ਕਿ ਭਾਰਤ ਦਾ ਵੀਜ਼ਾ ਲਗਵਾਉਣਾ ਬਹੁਤ ਮੁਸ਼ਕਲ ਹੈ, ਜਿਸ ਕਾਰਨ ਪਾਕਿਸਤਾਨ ਦੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਨਹੀਂ ਪਾ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਭਾਰਤ ਦੀ ਯਾਤਰਾ ਕਰਕੇ ਪਾਕਿਸਤਾਨ ਪਰਤੇ ਇਕ ਮੁਸਲਮ ਨੌਜਵਾਨ ਨੇ ਦੱਸਿਆ ਕਿ ਪਾਕਿਸਤਾਨੀ ਮੀਡੀਆ ਵਿਚ ਦੱਸਿਆ ਜਾਂਦਾ ਹੈ ਕਿ ਭਾਰਤ ਵਿਚ ਹਿੰਦੂ ਮੁਸਲਮਾਨਾਂ ਨੂੰ ਖਾ ਜਾਣਗੇ ਪਰ ਭਾਰਤ ਵਿਚ ਅਜਿਹਾ ਕੁਝ ਨਹੀਂ ਹੈ। ਨੌਜਵਾਨ ਨੇ ਦੱਸਿਆ ਕਿ ਭਾਰਤ ਵਿਚ ਹਿੰਦੂ-ਮੁਸਲਿਮ ਇਕੱਠੇ ਰਹਿੰਦੇ ਹਨ, ਪਹਿਲਾਂ ਭਾਰਤ ਹੈ ਅਤੇ ਫਿਰ ਹਿੰਦੂ-ਮੁਸਲਮਾਨ ਹਨ। ਇਸ ਦੌਰਾਨ ਪਾਕਿਸਤਾਨੀ ਨੌਜਵਾਨਾਂ ਨੇ ਭਾਰਤੀ ਵੀਜ਼ਾ ਲੈਣ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਵੀ ਜ਼ਿਕਰ ਕੀਤਾ।

ਇਹ ਵੀ ਪੜ੍ਹੋ-  ਸਹੁਰਿਆਂ ਨੇ ਨੂੰਹ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਪਤੀ ਸਮੇਤ ਸੱਸ-ਸਹੁਰਾ ਹੋਏ ਫ਼ਰਾਰ

ਪਾਕਿਸਤਾਨੀ ਨੌਜਵਾਨਾਂ ਦਾ ਭਾਰਤ ਬਾਰੇ ਕੀ ਕਹਿਣਾ ਹੈ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਅਸਲ ਵਿਚ ਪਾਕਿਸਤਾਨੀ ਯੂਟਿਊਬਰ ਨੇ ਇਕ ਪਾਕਿਸਤਾਨੀ ਮੁਸਲਿਮ ਨੌਜਵਾਨ ਨਾਲ ਗੱਲ ਕੀਤੀ ਜੋ ਭਾਰਤ ਦੇ ਦੌਰੇ ਤੋਂ ਪਰਤਿਆ ਸੀ। ਇਸ ਦੌਰਾਨ ਉਨ੍ਹਾਂ ਭਾਰਤ ਦੇ ਸੱਭਿਆਚਾਰ ਅਤੇ ਤਕਨਾਲੋਜੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਅੱਜ ਭਾਰਤ ਬਹੁਤ ਤਰੱਕੀ ਕਰ ਚੁੱਕਾ ਹੈ। ਭਾਰਤ ਦੀਆਂ ਸੜਕਾਂ ਬਹੁਤ ਵਧੀਆ ਹਨ ਅਤੇ ਉੱਥੇ ਸਫਾਈ ਵੀ ਹੈ। 

ਔਰਤ ਨੂੰ ਬੇਹੋਸ਼ ਕਰ ਕੀਤਾ ਵੱਡਾ ਕਾਂਡ, ਪੁਲਸ ਨੇ ਚਾਰ ਵਿਅਕਤੀਆਂ ਨੂੰ ਸਕਾਰਪੀਓ ਸਮੇਤ ਕੀਤਾ ਗ੍ਰਿਫ਼ਤਾਰ

ਭਾਰਤ ਵਿਚ ਬਿਜਲੀ ਸਸਤੀ 

 ਪਾਕਿਸਤਾਨੀ ਨੌਜਵਾਨ ਨੇ ਦੱਸਿਆ ਕਿ ਦਿੱਲੀ ਵਿਚ 200 ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ, ਜਦੋਂ ਕਿ ਭਾਰਤੀ ਪੰਜਾਬ ਵਿਚ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਮਿਲਦੀ ਹੈ। ਅਜਿਹੇ ’ਚ ਭਾਰਤ ’ਚ ਇਲੈਕਟ੍ਰਿਕ ਵਾਹਨ ਤੇਜ਼ੀ ਨਾਲ ਵੱਧ ਰਹੇ ਹਨ। ਪਾਕਿਸਤਾਨੀ ਨੌਜਵਾਨ ਨੇ ਭਾਰਤ ’ਚ ਈ-ਰਿਕਸ਼ਾ ਦੀ ਮੌਜੂਦਗੀ ’ਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਵੀ ਰਿਕਸ਼ਾ ਬਿਜਲੀ ’ਤੇ ਚੱਲਦੇ ਹਨ। ਪਾਕਿਸਤਾਨੀ ਨੌਜਵਾਨਾਂ ਨੇ ਵੀ ਭਾਰਤੀ ਟਰੇਨ ਦੀ ਤਾਰੀਫ ਕੀਤੀ।

ਇਹ ਵੀ ਪੜ੍ਹੋ- ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼

ਪਾਕਿਸਤਾਨ ਦਾ ਮੀਡੀਆ ਝੂਠ ਬੋਲਦਾ

ਪਾਕਿਸਤਾਨੀ ਨੌਜਵਾਨ ਇਸ ਦੌਰਾਨ ਪਾਕਿਸਤਾਨੀ ਨੌਜਵਾਨ ਨੇ ਕਿਹਾ ਕਿ ਭਾਰਤ ਦਾ ਵੀਜ਼ਾ ਲੈਣਾ ਬਹੁਤ ਮੁਸ਼ਕਲ ਹੈ, ਜਿਸ ਕਾਰਨ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਨਹੀਂ ਪਾ ਰਹੇ ਹਨ। ਨੌਜਵਾਨ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨ ਨੇ ਇਕ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ’ਚ ਮੁਸਲਮਾਨ ਬਹੁਤ ਖੁਸ਼ ਹਨ, ਉਹ ਕੱਪੜਿਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦਾ ਵਪਾਰ ਬਹੁਤ ਜ਼ਿਆਦਾ ਕਰਦੇ ਹਨ, ਕੁਝ ਲੋਕ ਨੌਕਰੀ ਵੀ ਕਰਦੇ ਹਨ। ਪਾਕਿਸਤਾਨੀ ਮੀਡੀਆ ਵਿਚ ਭਾਰਤ ਬਾਰੇ ਜੋ ਵੀ ਕਿਹਾ ਜਾ ਰਿਹਾ ਹੈ, ਉਹ ਝੂਠ ਹੈ ਕਿਉਂਕਿ ਉਸ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਹੈ।

ਇਹ ਵੀ ਪੜ੍ਹੋ-  ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿ, ਡਰੋਨ ਤੇ ਪਿਸਤੌਲ ਸਮੇਤ 5 ਕਰੋੜ ਦੀ ਹੈਰੋਇਨ ਬਰਾਮਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News