CWG 2018 : ਸਾਇਨਾ ਨੇ ਜਿੱਤਿਆ ਗੋਲਡ, ਸਿੰਧੂ ਨੂੰ ਸਿਲਵਰ ਨਾਲ ਕਰਨਾ ਪਿਆ ਸਬਰ

04/15/2018 9:17:14 AM

ਗੋਲਡ ਕੋਸਟ (ਬਿਊਰੋ)— ਰਾਸ਼ਟਰਮੰਡਲ ਖੇਡਾਂ 2018 ਦੇ ਬੈਡਮਿੰਟਨ ਦੇ ਮਹਿਲਾ ਸਿੰਗਲਸ ਈਵੈਂਟ 'ਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਦੋਹਾਂ 'ਤੇ ਭਾਰਤ ਨੇ ਕਬਜ਼ਾ ਕਰ ਲਿਆ ਹੈ। ਸਾਇਨਾ ਨੇਹਵਾਲ ਨੇ ਬੈਡਮਿੰਟਨ ਦੇ ਮਹਿਲਾ ਸਿੰਗਲਸ ਫਾਈਨਲ 'ਚ ਪੀ.ਵੀ. ਸਿੰਧੂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਜਦਕਿ ਪੀ.ਵੀ. ਸਿੰਧੂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।

ਗੋਲਡ ਮੈਡਲ ਲਈ ਆਖਰੀ ਮੁਕਾਬਲਾ ਭਾਰਤ ਦੀ ਸਾਇਨਾ ਅਤੇ ਪੀ.ਵੀ. ਸਿੰਧੂ ਵਿਚਾਲੇ ਖੇਡਿਆ ਗਿਆ। ਸਾਇਨਾ ਨੇ ਸਿੰਧੂ ਨੂੰ 21-18, 23-21 ਨਾਲ ਹਰਾ ਕੇ ਗੋਲਡ ਆਪਣੇ ਨਾਂ ਕੀਤਾ। ਸਾਇਨਾ ਨੇ ਪਹਿਲਾ ਸੈਟ 21-18 ਨਾਲ ਜਿੱਤਿਆ, ਜਦਕਿ ਦੂਜੇ ਸੈਟ 'ਚ ਸਿੰਧੂ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਸਾਇਨਾ 'ਤੇ ਸ਼ੁਰੂਆਤੀ ਬੜ੍ਹਤ ਬਣਾਈ। ਪਰ ਸਾਇਨਾ ਨੇ ਆਖਰੀ ਮੌਕੇ 'ਤੇ ਫਿਰ ਤੋਂ ਵਾਪਸੀ ਕੀਤੀ ਅਤੇ ਗੋਲਡ ਮੈਡਲ ਆਪਣੇ ਨਾਂ ਕੀਤਾ।


Related News