World Cup: ਡਿਕਾਕ ਤੇ ਰਬਾਡਾ ਦੇ ਤੂਫ਼ਾਨ ''ਚ ਉੱਡੀ ਆਸਟ੍ਰੇਲੀਆ, ਦੱਖਣੀ ਅਫ਼ਰੀਕਾ ਨੇ 134 ਦੌੜਾਂ ਨਾਲ ਹਰਾਇਆ

Thursday, Oct 12, 2023 - 10:32 PM (IST)

World Cup: ਡਿਕਾਕ ਤੇ ਰਬਾਡਾ ਦੇ ਤੂਫ਼ਾਨ ''ਚ ਉੱਡੀ ਆਸਟ੍ਰੇਲੀਆ, ਦੱਖਣੀ ਅਫ਼ਰੀਕਾ ਨੇ 134 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ: ਕਵਿੰਟਨ ਡੀ ਕਾਕ ਦੇ ਲਗਾਤਾਰ ਦੂਜੇ ਸੈਂਕੜੇ ਤੋਂ ਬਾਅਦ ਕਾਗਿਸੋ ਰਬਾਡਾ ਦੀ ਤੂਫਾਨੀ ਗੇਂਦਬਾਜ਼ੀ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਨੂੰ 134 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਦੇ 312 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੇ ਰਬਾਡਾ (33 ਦੌੜਾਂ 'ਤੇ ਤਿੰਨ ਵਿਕਟਾਂ), ਕੇਸ਼ਵ ਮਹਾਰਾਜ (30 ਦੌੜਾਂ 'ਤੇ ਦੋ ਵਿਕਟਾਂ), ਤਬਰੇਜ਼ ਸ਼ਮਸੀ (38 ਦੌੜਾਂ 'ਤੇ ਦੋ ਵਿਕਟਾਂ) ਅਤੇ ਮਾਰਕੋ ਜੈਨਸਨ (54 ਦੌੜਾਂ 'ਤੇ ਦੋ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆਈਆਂ ਅਤੇ ਪੂਰੀ ਟੀਮ 40.5 ਓਵਰਾਂ ਵਿਚ 177 ਦੌੜਾਂ 'ਤੇ ਢੇਰ ਹੋ ਗਈ, ਜੋ ਕਿ ਦੋ ਮੈਚਾਂ ਵਿਚ ਉਸ ਦੀ ਦੂਜੀ ਹਾਰ ਹੈ।

ਇਹ ਖ਼ਬਰ ਵੀ ਪੜ੍ਹੋ - ਮਨਪ੍ਰੀਤ ਬਾਦਲ ਦੇ ਸਾਲੇ ਘਰ ਵਿਜੀਲੈਂਸ ਦੀ ਰੇਡ, ਕਈ ਦਿਨਾਂ ਤੋਂ ਫ਼ਰਾਰ ਨੇ ਸਾਬਕਾ ਵਿੱਤ ਮੰਤਰੀ

ਆਸਟ੍ਰੇਲੀਆ ਲਈ ਮਾਰਨਸ ਲਾਬੂਸ਼ੇਨ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਉਸ ਨੇ ਮਿਸ਼ੇਲ ਸਟਾਰਕ (27) ਨਾਲ ਸੱਤਵੀਂ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਸਿਰਫ਼ ਕਪਤਾਨ ਪੈਟ ਕਮਿੰਸ (22) ਹੀ 20 ਦੌੜਾਂ ਦਾ ਅੰਕੜਾ ਪਾਰ ਕਰ ਸਕਿਆ। ਵਿਸ਼ਵ ਕੱਪ ਤੋਂ ਬਾਅਦ ਵਨਡੇ ਫਾਰਮੈਟ ਨੂੰ ਅਲਵਿਦਾ ਕਹਿਣ ਜਾ ਰਹੇ 30 ਸਾਲਾ ਡੀ ਕਾਕ ਨੇ ਇਸ ਤੋਂ ਪਹਿਲਾਂ 106 ਗੇਂਦਾਂ 'ਤੇ ਅੱਠ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 109 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਟੀਮ ਨੇ ਸੱਤ ਵਿਕਟਾਂ 'ਤੇ 311 ਦੌੜਾਂ ਬਣਾਈਆਂ। ਜੋ ਲਖਨਊ ਵਿੱਚ ਵਨਡੇ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਸਕੋਰ ਹੈ। ਉਸ ਨੇ ਕਪਤਾਨ ਤੇਂਬਾ ਬਾਵੁਮਾ (35) ਨਾਲ ਪਹਿਲੀ ਵਿਕਟ ਲਈ 108 ਦੌੜਾਂ ਜੋੜੀਆਂ। ਐਡਮ ਮਾਰਕਰਮ ਨੇ ਵੀ 44 ਗੇਂਦਾਂ ਵਿੱਚ 56 ਦੌੜਾਂ ਦਾ ਯੋਗਦਾਨ ਪਾਇਆ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਕੇਂਦਰ ਸਰਕਾਰ ਨੇ ਜਾਰੀ ਕੀਤਾ 3670 ਕਰੋੜ ਰੁਪਏ ਦਾ ਬਕਾਇਆ

ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਟੀਮ ਨੇ ਸੱਤਵੇਂ ਓਵਰ 'ਚ 27 ਦੌੜਾਂ 'ਤੇ ਦੋਵੇਂ ਸਲਾਮੀ ਬੱਲੇਬਾਜ਼ ਮਿਸ਼ੇਲ ਮਾਰਸ਼ (07) ਅਤੇ ਡੇਵਿਡ ਵਾਰਨਰ (13) ਦੀਆਂ ਵਿਕਟਾਂ ਗੁਆ ਦਿੱਤੀਆਂ, ਜਦਕਿ 18ਵੇਂ ਓਵਰ ਤੱਕ ਉਸ ਦਾ ਸਕੋਰ ਛੇ ਵਿਕਟਾਂ 'ਤੇ 70 ਦੌੜਾਂ 'ਤੇ ਪਹੁੰਚ ਗਿਆ। ਲਾਬੂਸ਼ੇਨ ਅਤੇ ਸਟਾਰਕ ਨੇ ਫਿਰ ਵਿਕਟਾਂ ਦੇ ਡਿੱਗਣ ਨੂੰ ਰੋਕ ਦਿੱਤਾ। ਦੋਵਾਂ ਨੇ 26ਵੇਂ ਓਵਰ 'ਚ ਟੀਮ ਦੇ ਸਕੋਰ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਜੈਨਸਨ ਨੇ ਸਟਾਰਕ ਨੂੰ ਡੀ ਕਾਕ ਹੱਥੋਂ ਕੈਚ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਮਹਾਰਾਜ ਨੇ ਅਗਲੇ ਓਵਰ ਵਿੱਚ ਲਾਬੂਸ਼ੇਨ ਨੂੰ ਬਾਵੁਮਾ ਹੱਥੋਂ ਕੈਚ ਕਰਵਾ ਕੇ ਆਸਟਰੇਲੀਆ ਦੀਆਂ ਉਮੀਦਾਂ ਵੀ ਤੋੜ ਦਿੱਤੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News