ਆਸਟਰੇਲੀਆ ਦਾ ਕਪਤਾਨ ਬਣਨ ਤੋਂ ਕਮਿੰਸ ਸਾਹਮਣੇ ਰੱਖੀ ਗਈ ਸੀ ਇਹ ਚੁਣੌਤੀ

11/29/2021 3:50:15 AM

ਮੈਲਬੋਰਨ- ਆਸਟਰੇਲੀਆ ਦੇ ਨਵ-ਨਿਯੁਕਤ ਟੈਸਟ ਕਪਤਾਨ ਪੈਟ ਕਮਿੰਸ ਨੇ ਖੁਲਾਸਾ ਕੀਤਾ ਹੈ ਕਿ ਚੋਣ ਪੈਨਲ ਵਲੋਂ ਟੀਮ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੇ ਜਾਣ ਤੋਂ ਪਹਿਲਾਂ ਉਸ ਤੋਂ ਪੁੱਛਿਆ ਗਿਆ ਸੀ ਕਿ ਉਸਦਾ ਕੋਈ ਰਾਜ਼ ਤਾਂ ਨਹੀਂ ਹੈ ਤੇ ਜੇਕਰ ਹੈ ਤਾਂ ਉਸ ਨੂੰ ਸਾਂਝਾ ਕਰਨਾ ਪਵੇਗਾ। ਕਮਿੰਸ ਨੂੰ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਆਸਟਰੇਲੀਆ ਦਾ 47ਵਾਂ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ ਸੀ ਕਿਉਂਕਿ ਟਿਮ ਪੇਨ ਨੇ ਪਿਛਲੇ ਹਫਤੇ ਆਪਣੇ ਅਹੁਦੇ ਤੋਂ ਹਟਣ ਦਾ ਫੈਸਲਾ ਕੀਤਾ ਸੀ। ਕਮਿੰਸ ਨੂੰ ਕਪਤਾਨ ਜਦਕਿ ਸਾਬਕਾ ਕਪਤਾਨ ਸਟੀਵ ਸਮਿੱਥ ਨੂੰ ਉਪ ਕਪਤਾਨ ਬਣਾਇਆ ਗਿਆ ਹੈ।

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ

PunjabKesari


ਜਿਸ ਨੂੰ ਤਿੰਨ ਸਾਲ ਪਹਿਲਾਂ 2018 ਵਿਚ ਗੇਂਦ ਨਾਲ ਛੇੜਖਾਨੀ ਦੇ ਮਾਮਲੇ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਸੀ। ਇਹ ਪੁੱਛਣ 'ਤੇ ਕਿ ਕੀ ਆਸਟਰੇਲੀਆਈ ਪੈਨਲ ਨੇ ਉਸ ਤੋਂ ਕਪਤਾਨ ਨਿਯੁਕਤ ਕਰਨ ਤੋਂ ਪਹਿਲਾਂ ਕਿਸੇ ਚੀਜ਼ ਦੀ ਗੱਲ ਸਵੀਕਾਰ ਕਰਨ ਦੇ ਬਾਰੇ ਵਿਚ ਪੁੱਛਿਆ ਸੀ ਤਾਂ ਕਮਿੰਸ ਨੇ ਇਸ 'ਤੇ ਹਾਮੀ ਭਰੀ। ਕਮਿੰਸ ਨੇ ਕਿਹਾ ਕਿ ਹਾਂ ਇਸ ਵਿਚ ਕੁਝ ਸਵਾਲ ਸਨ ਪਰ ਮੈਂ ਇਸ ਦੇ ਬਾਰੇ ਵਿਚ ਵਿਸਥਾਕ ਵਿਚ ਨਹੀਂ ਦੱਸਾਂਗਾ। ਉਸ ਨੇ ਕਿਹਾ ਕਿ ਇਹ ਅਸਲ ਵਿਚ ਚੰਗੀ ਖੁੱਲ੍ਹੀ ਚਰਚਾ ਸੀ। ਅਸੀਂ ਕਾਫੀ ਵੱਖਰੀਆਂ ਚੀਜ਼ਾਂ ਦੇ ਬਾਰੇ ਵਿਚ ਗੱਲਾਂ ਕੀਤੀਆਂ। ਇਸ ਲਈ ਅਸੀਂ ਸੱਚਮੁੱਚ ਸਹਿਜ ਮਹਿਸੂਸ ਕਰ ਰਹੇ ਸੀ।

ਇਹ ਖ਼ਬਰ ਪੜ੍ਹੋ- ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News