ਸੀ. ਐੱਸ. ਕੇ. ਨੇ ਮੈਨੂੰ ਵਧੀਆ ਖਿਡਾਰੀ ਬਣਾਇਆ : ਧੋਨੀ

Wednesday, Mar 04, 2020 - 09:31 PM (IST)

ਸੀ. ਐੱਸ. ਕੇ. ਨੇ ਮੈਨੂੰ ਵਧੀਆ ਖਿਡਾਰੀ ਬਣਾਇਆ : ਧੋਨੀ

ਚੇਨਈ— ਆਈ. ਪੀ. ਐੱਲ. ਦੇ ਨਾਲ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਦੀ ਤਿਆਰੀ ਕਰ ਰਹੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਸ ਨੂੰ ਵਧੀਆ ਖਿਡਾਰੀ ਬਣਾਉਣ ਅਤੇ ਮੈਦਾਨ ਦੇ ਅੰਦਰ ਅਤੇ ਬਾਹਰ ਮੁਸ਼ਕਲ ਹਾਲਾਤ ਨਾਲ ਨਿਪਟਣ ਵਿਚ ਮਦਦ ਦਾ ਸਿਹਰਾ ਆਪਣੀ ਫ੍ਰੈਂਚਾਈਜ਼ੀ ਨੂੰ ਦਿੱਤਾ ਹੈ।  ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਭਾਰਤ ਦੀ ਹਾਰ ਦੇ ਬਾਅਦ ਤੋਂ ਮੁਕਾਬਲੇਬਾਜ਼ੀ ਕ੍ਰਿਕਟ ਤੋਂ ਦੂਰ ਧੋਨੀ ਦਾ ਇਥੇ ਐੱਮ. ਏ. ਚਿਦਾਂਬਰਮ ਸਟੇਡੀਅਮ ਵਿਚ ਸੀ. ਐੱਸ. ਕੇ. ਦੇ ਨਾਲ ਪਹਿਲੇ ਟ੍ਰੇਨਿੰਗ ਸੈਸ਼ਨ ਦੌਰਾਨ ਜ਼ੋਰਦਾਰ ਸੁਆਗਤ ਹੋਇਆ।

PunjabKesari
ਧੋਨੀ ਨੇ ਕਿਹਾ ਕਿ ਸੀ. ਐੱਸ. ਕੇ. ਨੇ ਮੈਨੂੰ ਹਰ ਚੀਜ਼ ਵਿਚ ਸੁਧਾਰ ਕਰਨ ਵਿਚ ਮਦਦ ਕੀਤੀ। ਇਹ ਇਨਸਾਨੀ ਪਹਿਲੂ ਹੋਵੇ ਜਾਂ ਕ੍ਰਿਕਟਰ, ਮੈਦਾਨ ਦੇ ਅੰਦਰ ਅਤੇ ਬਾਹਰ ਮੁਸ਼ਕਲ ਹਾਲਾਤ ਨਾਲ ਨਿਪਟਣ ਅਤੇ ਚੰਗਾ ਕਰਦੇ ਹੋਏ ਨਰਮ ਬਣਿਆ ਰਹਿਣਾ।

PunjabKesari

ਸੀ. ਐੱਸ. ਕੇ. ਦੇ ਪ੍ਰਸ਼ੰਸਕ ਧੋਨੀ ਨੂੰ ਪਿਆਰ ਨਾਲ 'ਥਾਲਾ' ਕਹਿੰਦੇ ਹਨ। ਉਸ ਨੇ ਕਿਹਾ ਕਿ ਉਸ ਨੂੰ ਜੋ ਪਿਆਰ ਅਤੇ ਸਨਮਾਨ ਮਿਲਿਆ, ਉਹ ਵਿਸ਼ੇਸ਼ ਹੈ। ਧੋਨੀ ਨੇ ਕਿਹਾ ਕਿ ਅਸਲ ਵਿਚ ਥਾਲਾ ਦਾ ਮਤਲਬ ਭਰਾ ਹੁੰਦਾ ਹੈ, ਪ੍ਰਸ਼ੰਸਕਾਂ ਨੇ ਮੈਨੂੰ ਜੋ ਪਿਆਰ ਦਿੱਤਾ ਹੈ, ਇਹ ਉਸ ਨੂੰ ਦਰਸ਼ਾਉਂਦਾ ਹੈ।

PunjabKesari


author

Gurdeep Singh

Content Editor

Related News