ਕ੍ਰਿਸਟੀਆਨੋ ਰੋਨਾਲਡੋ ਨੇ ਵਾਪਸੀ ''ਤੇ ਗੋਲ ਕੀਤਾ, ਪਰ ਮੈਨਚੈਸਟਰ ਯੂਨਾਈਟਿਡ ਹਾਰੀ
Sunday, Apr 24, 2022 - 06:26 PM (IST)

ਸਪੋਰਟਸ ਡੈਸਕ- ਕ੍ਰਿਸਟੀਆਨੋ ਰੋਨਾਲਡੋ ਨੇ ਸ਼ਨੀਵਾਰ ਨੂੰ ਮੈਨਚੈਸਟਰ ਯੂਨਾਈਟਿਡ ਕਲੱਬ 'ਚ ਵਾਪਸੀ ਕਰਦੇ ਹੋਏ 100ਵਾਂ ਪ੍ਰੀਮੀਅਰ ਲੀਗ ਗੋਲ ਦਾਗਿਆ ਪਰ ਟੀਮ ਨੂੰ ਆਰਸੇਨਲ ਤੋਂ 1-3 ਹਾਰ ਦਾ ਸਾਹਮਣਾ ਕਰਨਾ ਪਿਆ। ਰੋਨਾਲਡੋ ਆਪਣੇ ਨਵਜੰਮੇ ਪੁੱਤਰ ਦੇ ਦਿਹਾਂਤ ਕਾਰਨ ਮੈਨਚੈਸਟਰ ਯੂਨਾਈਟਿਡ ਦੇ ਪਿਛਲੇ ਮੈਚ 'ਚ ਨਹੀਂ ਖੇਡ ਸਕੇ ਸਨ ਜਿਸ 'ਚ ਟੀਮ ਮੰਗਲਵਾਰ ਨੂੰ ਲਿਵਰਪੂਲ ਤੋਂ 0-4 ਨਾਲ ਹਾਰ ਗਈ ਸੀ। ਰੋਨਾਲਡੋ ਨੇ 34ਵੇਂ ਮਿੰਟ 'ਤੇ ਗੋਲ ਕੀਤਾ। ਉਨ੍ਹਾਂ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਜੁੜਵਾ ਨਵ ਜੰਮੇ ਬੱਚਿਆਂ 'ਚੋਂ ਇਕ ਦਾ ਦਿਹਾਂਤ ਹੋ ਗਿਆ ਹੈ।