ਕ੍ਰਿਸਟੀਆਨੋ ਰੋਨਾਲਡੋ ਤੇ ਅਮਰੀਕੀ ਮਹਿਲਾ ਨੇ ਲਗਾਇਆ ਰੇਪ ਦਾ ਦੋਸ਼, ਫੁੱਟਬਾਲਰ ਦੇ ਵਕੀਲ ਬੋਲੇ ਲੜਾਂਗੇ ਕੇਸ

10/03/2018 5:17:38 PM

ਨਵੀ ਦਿੱਲੀ—ਇਕ ਅਮਰੀਕੀ ਮਹਿਲਾ ਨੇ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਤੇ ਰੇਪ ਦਾ ਦੋਸ਼ ਲਗਾਇਆ ਹੈ। ਮਹਿਲਾ ਅਨੁਸਾਰ ਰੋਨਾਲਡੋ ਨੇ ਉਸ ਦਾ ਸਾਲ 2009 'ਚ ਰੇਪ ਕੀਤਾ ਸੀ। ਹਾਲ ਹੀ 'ਚ ਉਸ ਮਹਿਲਾ ਦੇ ਬਿਆਨ ਨੂੰ ਇਕ ਜਰਮਨ ਮੈਗਜ਼ੀਨ ਨੇ ਛਾਪਿਆ ਸੀ। ਹੁਣ ਰੋਨਾਲਡੋ ਦੇ ਵਕੀਲਾਂ ਦਾ ਕਹਿਣਾ ਹੈ ਬੇਬੁਨਿਆਦ ਦੋਸ਼ਾ ਨੂੰ ਇਸ ਤਰ੍ਹਾਂ ਨਾਲ ਛਪਾਣ ਨੂੰ ਲੈ ਕੇ ਉਹ ਮੈਗਜ਼ੀਨ ਤੇ ਮੁਕੱਦਮਾ ਕਰਨਗੇ ।  ਰੋਨਾਲਡੋ ਮੌਜੂਦਾ ਸਮੇਂ 'ਚ ਦੁਨੀਆ ਦੇ ਸਭ ਤੋਂ ਮਸ਼ਹੂਰ ਖਿਡਾਰੀ ਹਨ। ਉਹ 5 ਵਾਰ 'ਪਲੇਅਰ ਆਫ ਈਅਰ' ਰਹਿ ਚੁੱਕੇ ਹਨ ਅਤੇ ਇਸ ਸਾਲ ਉਨ੍ਹਾਂ ਨੂੰ ਰੀਅਲ ਮੈਡ੍ਰਿਡ ਨਾਲ ਜੁਵੈਂਟਸ 'ਚ 100 ਮਿਲੀਅਨ ਯੂਰੋ ਦੇ ਕਰਾਰ ਨਾਲ ਟ੍ਰਾਂਸਫਾਰ ਲਿਆ ਹੈ। ਵੈਸੇ ਇਟਲੀ ਦੇ ਇਸ ਕਲੱਬ ਨੇ ਮੈਗਜ਼ੀਨ ਦੁਆਰਾ ਛਾਪੀ ਗਈ ਇਸ ਖਬਰ ਨੂੰ ਲੈ ਕੇ ਆਪਣੇ ਵਿਚਾਰ ਦੇਣ ਤੋਂ ਇਨਕਾਰ ਕੀਤਾ ਹੈ।

ਮੈਗਜ਼ੀਨ ਅਨੁਸਾਰ ਇਹ ਰੇਪ 2009 'ਚ ਲਾਸ ਵੇਗਾਸ ਦੇ ਇਕ ਹੋਟਲ ਦੇ ਕਮਰੇ 'ਚ ਹੋਇਆ ਸੀ। ਮੈਗਜ਼ੀਨ ਨੇ ਇਹ ਬਿਆਨ ਕਥਿਤ ਪੀੜਤ ਮਹਿਲਾ ਕੈਥਰੀਨ ਮਾਓਰਗਾ ਦੇ ਵਕੀਲ ਵਲੋਂ ਛਾਪਿਆ ਹੈ। ਮੈਗਜ਼ੀਨ ਨੇ ਅੱਗੇ ਦੱਸਿਆ ਗਿਆ ਹੈ ਕਿ ਇਸ ਤੋਂ ਬਾਅਦ ਮਾਓਰਗਾ ਅਤੇ ਰੋਨਾਲਡੋ ਨੇ ਕੋਰਟ ਦੇ ਬਾਹਰ ਮੁੱਦੇ ਨੂੰ ਸੁਲਝਾ ਲਿਆ ਸੀ। ਇਸਦੇ ਲਈ ਰੋਨਾਲਡੋ ਨੇ ਉਨ੍ਹਾਂ ਨੂੰ 375,000 ਦੀ ਰਾਸ਼ੀ ਦਿੱਤੀ ਸੀ ਅਤੇ ਉਸ ਨੇ ਵਾਅਦ ਲਿਆ ਸੀ ਕਿ ਉਹ ਇਸਦੇ ਬਾਰੇ 'ਚ ਕਦੇ ਗੱਲ ਨਹੀਂ ਕਰੇਗੀ।

ਮਾਓਰਗਾ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਐਗਰੀਮੈਂਟ ਨੂੰ ਖਤਮ ਕਰਦੇ ਹੋਏ ਗੱਲ ਦਾ ਖੁਲਾਸਾ ਕਰਨ ਲਈ ਸਿਵਲ ਕੰਪਲੈਂਟ ਦਰਜ ਕਰਾਈ ਸੀ। ਵਕੀਲ ਨੇ ਦੱਸਿਆ, 'ਰੋਨਾਲਡੋ ਦੀ ਉਸ ਹਰਕਤ ਦੀ ਵਜ੍ਹਾ ਨਾਲ ਮਾਓਰਗਾ ਨੂੰ ਬਹੁਤ ਸੱਟ ਪਹੁੰਚੀ ਸੀ ਅਤੇ ਸਾਡਾ ਮਕਸਦ ਰੋਨਾਲਡੋ ਨੂੰ ਉਸ ਹਰਕਤ ਦਾ ਜ਼ਿੰਮੇਦਾਰ ਠਹਿਰਾਉਣਾ ਹੈ।' ਉਥੇ ਰੋਨਾਰਡੋ ਦੇ ਵਕੀਲਾਂ ਦੁਆਰਾ ਮੈਗਜ਼ੀਨ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਮੈਗਜ਼ੀਨ ਦੇ ਐਡੀਟਰ ਨੇ ਬਿਆਨ ਦਿੱਤਾ ਹੈ ਕਿ ਇਸ ਰਿਪੋਰਟ ਨੂੰ ਪਲਲਿਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਈ ਵਾਰ ਰੋਨਾਲਡੋ ਅਤੇ ਉਨ੍ਹਾਂ ਦੇ ਮੈਨਜਮੈਂਟ ਨੂੰ ਇਨ੍ਹਾਂ ਦੋਸ਼ਾਂ ਬਾਰੇ ਲਿਖਿਆ ਸੀ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।


Related News