ਸੰਨੀ ਦਿਓਲ ਦੀਆਂ ਵਧੀਆਂ ਮੁਸ਼ਕਲਾਂ, ਫ਼ਿਲਮਮੇਕਰ ਨੇ ਲਗਾਇਆ ਧੋਖਾਧੜੀ ਦਾ ਦੋਸ਼

05/30/2024 2:19:00 PM

ਮੁੰਬਈ (ਬਿਊਰੋ): ਫ਼ਿਲਮ 'ਗਦਰ' ਤੋਂ ਬਾਅਦ 'ਗਦਰ 2' 'ਚ ਧਮਾਲ ਮਚਾਉਣ ਤੋਂ ਬਾਅਦ ਸੰਨੀ ਦਿਓਲ ਹੁਣ ਕਈ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਨ। ਹਾਲਾਂਕਿ, ਹੁਣ ਉਹ ਮੁਸ਼ਕਲਾਂ 'ਚ ਫਸੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਨਿਰਮਾਤਾ ਸੌਰਵ ਗੁਪਤਾ ਨੇ ਅਦਾਕਾਰ 'ਤੇ ਧੋਖਾਧੜੀ, ਝੂਠ ਬੋਲਣ ਅਤੇ ਜ਼ਬਰਦਸਤੀ ਪੈਸੇ ਵਸੂਲਣ ਦਾ ਦੋਸ਼ ਲੱਗਾ ਹੈ। 

PunjabKesari

ਸੌਰਵ ਗੁਪਤ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਉਸ ਤੋਂ ਸਾਲ 2016 'ਚ ਐਡਵਾਂਸ ਪੇਮੈਂਟ ਲਈ ਸੀ ਅਤੇ ਫ਼ਿਲਮ ਕਰਨ ਦਾ ਵਾਅਦਾ ਕਰਕੇ ਹੋਰ ਪੈਸੇ ਲੈ ਲਏ, ਪਰ 'ਗਦਰ 2' ਹਿੱਟ ਹੋਣ ਤੋਂ ਬਾਅਦ ਅਦਾਕਾਰ ਨੇ ਫ਼ਿਲਮ ਕਰਨਾ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਅਦਾਕਾਰ ਨੇ ਸਾਲ 2016 'ਚ ਇਹ ਫ਼ਿਲਮ ਸਾਈਨ ਕੀਤੀ ਸੀ, ਜਿਸ 'ਚ ਉਸ ਦੀ ਫੀਸ 4 ਕਰੋੜ ਰੁਪਏ ਸੀ। 'ਅਸੀਂ ਉਸ ਨੂੰ 1 ਕਰੋੜ ਰੁਪਏ ਐਡਵਾਂਸ ਦਿੱਤੇ ਸਨ ਪਰ ਉਸ ਨੇ ਫ਼ਿਲਮ ਸ਼ੁਰੂ ਕਰਨ ਦੀ ਜਗ੍ਹਾ ਪੋਸਟਰ ਬੁਆਏਜ਼ (2017) ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। 'ਉਹ ਮੇਰੇ ਤੋਂ ਲਗਾਤਾਰ ਪੈਸੇ ਮੰਗਦੇ ਰਹੇ ਅਤੇ ਹੁਣ ਮੇਰੇ ਸੰਨੀ ਜੀ ਦੇ ਖਾਤੇ 'ਚ 2.55 ਕਰੋੜ ਰੁਪਏ ਹਨ। 

PunjabKesari


ਸੰਨੀ ਦਿਓਲ 'ਤੇ ਦੋਸ਼ ਲਗਾਉਂਦੇ ਹੋਏ ਸੌਰਵ ਗੁਪਤਾ ਨੇ ਕਿਹਾ ਕਿ ਸੰਨੀ ਦਿਓਲ ਨੇ ਉਸ ਦੀ ਕੰਪਨੀ ਨਾਲ ਸਾਲ 2023 'ਚ ਫਰਜ਼ੀ ਸਮਝੌਤਾ ਕੀਤਾ ਸੀ। ਜਦੋਂ ਅਸੀਂ ਸਮਝੌਤਾ ਪੜ੍ਹਿਆ, ਤਾਂ ਅਸੀਂ ਦੇਖਿਆ ਕਿ ਉਸ ਨੇ ਵਿਚਕਾਰਲਾ ਪੰਨਾ ਹੀ ਬਦਲ ਦਿੱਤਾ, ਜਿੱਥੇ ਫੀਸ ਦੀ ਰਕਮ 4 ਕਰੋੜ ਰੁਪਏ ਤੋਂ ਵਧਾ ਕੇ 8 ਕਰੋੜ ਰੁਪਏ ਅਤੇ ਮੁਨਾਫਾ 2 ਕਰੋੜ ਰੁਪਏ ਕਰ ਦਿੱਤਾ ਗਿਆ ਸੀ।
 


Anuradha

Content Editor

Related News