ਅਮਰੀਕੀ ਸੀਨੇਟ ਦੀ ਸਾਬਕਾ ਮੁਲਾਜ਼ਮ ਨੇ ਰਾਸ਼ਟਰਪਤੀ ਜੋਅ ਬਾਈਡੇਨ ’ਤੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼

Friday, May 10, 2024 - 05:33 AM (IST)

ਅਮਰੀਕੀ ਸੀਨੇਟ ਦੀ ਸਾਬਕਾ ਮੁਲਾਜ਼ਮ ਨੇ ਰਾਸ਼ਟਰਪਤੀ ਜੋਅ ਬਾਈਡੇਨ ’ਤੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼

ਮਾਸਕੋ (ਯੂ. ਐੱਨ. ਆਈ.)– ਰੂਸ ਦੀ ਰਾਜਧਾਨੀ ਮਾਸਕੋ ’ਚ ਇਕ ਇੰਟਰਵਿਊ ’ਚ ਅਮਰੀਕੀ ਸੀਨੇਟ ਦੀ ਸਾਬਕਾ ਸਹਿਯੋਗੀ ਤੇ ਵਰਕਰ ਤਾਰਾ ਰੀਡੇ ਨੇ ਰਾਸ਼ਟਰਪਤੀ ਜੋਅ ਬਾਈਡੇਨ ’ਤੇ 30 ਸਾਲ ਪਹਿਲਾਂ ਉਸ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ ਤੇ ਇਸ ਨੂੰ ਲੈ ਕੇ ਉਨ੍ਹਾਂ ਨੂੰ ਕਟਹਿਰੇ ’ਚ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੀ ਸਹੁੰ ਖਾਧੀ।

ਇਹ ਖ਼ਬਰ ਵੀ ਪੜ੍ਹੋ : ‘ਕੈਨੇਡਾ’ਸ ਗੌਟ ਟੈਲੇਂਟ’ ’ਚ ਇਸ਼ਾਨ ਸੋਬਤੀ ਨੇ ਵਧਾਇਆ ਪੰਜਾਬ ਦਾ ਮਾਣ, ਫਾਈਨਲ ’ਚ ਪਹੁੰਚ ਕਰਵਾਈ ਬੱਲੇ-ਬੱਲੇ

ਰੀਡੇ ਨੇ ਮਾਸਕੋ ’ਚ ਇਕ ਅਮਰੀਕੀ ਪੱਤਰਕਾਰ ਟਕਰ ਕਾਰਲਸਨ ਨੂੰ ਬੁੱਧਵਾਰ ਨੂੰ ਇਕ ਇੰਟਰਵਿਊ ’ਚ ਦੱਸਿਆ ਕਿ ਉਹ 30 ਸਾਲ ਪਹਿਲਾਂ ਦਸੰਬਰ 1992 ਤੋਂ ਅਗਸਤ 1993 ਤੱਕ ਜਦੋਂ ਸੀਨੇਟ ਦੇ ਦਫ਼ਤਰ ’ਚ ਇਕ ਮੁਲਾਜ਼ਮ ਸੀ, ਉਦੋਂ ਬਾਈਡੇਨ ਨੇ ਉਸ ਦਾ ਸੈਕਸ ਸ਼ੋਸ਼ਣ ਕੀਤਾ ਸੀ।

ਉਦੋਂ ਉਸ ਦੀ ਉਮਰ 29 ਸਾਲ ਦੀ ਸੀ। ਰੀਡੇ ਨੇ ਕਿਹਾ, ‘‘ਮੈਂ ਗੁੱਸੇ ’ਚ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਜੋਅ ਬਾਈਡੇਨ ਨੂੰ ਜਵਾਬਦੇਹ ਠਹਿਰਾਇਆ ਜਾਵੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News