ਫਾਜ਼ਿਲਕਾ 'ਚ ਭਿਆਨਕ ਹਾਦਸੇ ਦੌਰਾਨ ਨੌਜਵਾਨ ਵਕੀਲ ਦੀ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Monday, May 27, 2024 - 01:52 PM (IST)
ਫਾਜ਼ਿਲਕਾ : ਇੱਥੇ ਨੌਜਵਾਨ ਵਕੀਲ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਵਲੋਂ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਵਕੀਲ ਤਰੁਣ ਵਧਵਾ ਵਜੋਂ ਹੋਈ ਹੈ, ਜਿਸ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਟੁੱਟੇਗਾ ਗਰਮੀ ਦਾ ਰਿਕਾਰਡ, ਵਿਭਾਗ ਨੇ ਜਾਰੀ ਕੀਤਾ Alert, ਲੋਕ ਰਹਿਣ ਸਾਵਧਾਨ
ਤਰੁਣ ਆਪਣੀ ਸਾਲੀ ਨੂੰ ਲੁਧਿਆਣਾ ਛੱਡਣ ਲਈ ਆਪਣੇ ਸਹੁਰੇ ਨਾਲ ਗਿਆ ਸੀ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਜਲਾਲਾਬਾਦ ਨੇੜੇ ਪਿੰਡ ਬੱਗੇ ਦੇ ਮੌੜ 'ਤੇ ਗਲਤ ਸਾਈਡ ਤੋਂ ਆ ਰਹੇ ਤੇਲ ਦੇ ਟੈਂਕਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਤਰੁਣ ਅਤੇ ਉਸ ਦਾ ਸਹੁਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ ਗਰਮੀ ਕਾਰਨ ਲੋਕ ਹਾਲੋਂ-ਬੇਹਾਲ, 'ਲੂ' ਲੱਗਣ ਕਾਰਨ ਹੋ ਰਹੇ ਬੀਮਾਰ
ਉਨ੍ਹਾਂ ਨੂੰ ਤੁਰੰਤ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਤਰੁਣ ਦੇ ਸਹੁਰੇ ਦਾ ਤਾਂ ਬਚਾਅ ਰਿਹਾ ਪਰ ਤਰੁਣ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਪਰ ਤਰੁਣ ਨੇ ਰਾਹ 'ਚ ਹੀ ਦਮ ਤੋੜ ਦਿੱਤਾ। ਫਿਲਹਾਲ ਤਰੁਣ ਦੀ ਲਾਸ਼ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ ਅਤੇ ਲੋਕਾਂ ਵਲੋਂ ਇਸ ਹਾਦਸੇ ਦੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8