ਇਸ ਭਾਰਤੀ ਕ੍ਰਿਕਟਰ ਦੀ ਪਤਨੀ ਹੈ ਟੈਨਿਸ ਪਲੇਅਰ, ਜ਼ਿਊਂਦੀ ਹੈ ਬਿੰਦਾਸ ਜ਼ਿੰਦਗੀ, ਵੇਖੋ ਦਿਲਕਸ਼ ਤਸਵੀਰਾਂ

Wednesday, Sep 02, 2020 - 06:11 PM (IST)

ਇਸ ਭਾਰਤੀ ਕ੍ਰਿਕਟਰ ਦੀ ਪਤਨੀ ਹੈ ਟੈਨਿਸ ਪਲੇਅਰ, ਜ਼ਿਊਂਦੀ ਹੈ ਬਿੰਦਾਸ ਜ਼ਿੰਦਗੀ, ਵੇਖੋ ਦਿਲਕਸ਼ ਤਸਵੀਰਾਂ

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਰਾਬਿਨ ਉਥੱਪਾ ਦੀ ਪਤਨੀ ਸ਼ੀਤਲ ਗੌਤਮ ਦੀ ਪਛਾਣ ਸਟਾਰ ਕ੍ਰਿਕਟਰ ਦੀ ਪਤਨੀ ਹੋਣ ਤੋਂ ਪਹਿਲਾਂ ਇਕ ਟੈਨਿਸ ਖਿਡਾਰੀ ਵਜੋਂ ਹੈ। ਸ਼ੀਤਲ ਉਥੱਪਾ ਨੂੰ ਲੋਕ ਸ਼ੀਤਲ ਗੌਤਮ ਦੇ ਨਾਮ ਨਾਲ ਵੀ ਜਾਣਦੇ ਹਨ। ਸ਼ੀਤਲ ਗੌਤਮ ਦਾ ਜਨਮ ਜੁਲਾਈ 1987 ਨੂੰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਟੈਨਿਸ ਨਾਲ ਬੇਹੱਦ ਪਿਆਰ ਸੀ। ਉਨ੍ਹਾਂ ਨੇ 9 ਸਾਲ ਦੀ ਉਮਰ ਵਿਚ ਹੀ ਟੈਨਿਸ ਖੇਡਣੀ ਸ਼ੁਰੂ ਕਰ ਦਿੱਤੀ ਸੀ। ਸ਼ੀਤਲ ਨੇ ਕਈ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਭਾਰਤ ਦੀ ਅਗਵਾਈ ਕੀਤੀ ਹੈ। ਬਚਪਨ ਤੋਂ ਹੀ ਖੇਡ ਨਾਲ ਜੂੜੀ ਹੋਣ ਕਾਰਨ ਸ਼ੀਤਲ ਫਿਟਨੈਸ ਦੀ ਅਹਿਮੀਅਤ ਨੂੰ ਸਮਝਦੀ ਹੈ।

PunjabKesari

ਰਾਬਿਨ ਨੇ 3 ਮਾਰਚਗ 2016 ਨੂੰ ਸ਼ੀਤਲ ਨੂੰ ਆਪਣਾ ਹਮਸਫ਼ਰ ਬਣਾਇਆ ਸੀ। ਸ਼ੀਤਲ ਗੌਤਮ ਹਿੰਦੂ ਪਰਿਵਾਰ ਤੋਂ ਹੈ, ਜਦੋਂਕਿ ਰਾਬਨਿ ਕ੍ਰਿਸ਼ਚੀਅਨ ਪਰਿਵਾਰ ਤੋਂ। ਦੋਵਾਂ ਨੇ ਕ੍ਰਿਸ਼ਚੀਅਨ ਪਰੰਪਰਾਵਾਂ ਤਹਿਤ ਵਿਆਹ ਕਰਾਇਆ ਸੀ ਅਤੇ ਦੋਵੇਂ ਸ਼ਾਨਦਾਰ ਜਿੰਦਗੀ ਜੀਅ ਰਹੇ ਹਨ। ਸ਼ੀਤਲ ਗੌਤਮ ਅਤੇ ਰਾਬਿਨ ਦੇ ਵਿਆਹ ਵਿਚ ਬਾਲੀਵੁੱਡ ਸਟਾਰ ਜੂਹੀ ਚਾਵਲਾ, ਇਰਫਾਨ ਪਠਾਨ, ਐਲੀ ਏਵਰਮ ਵੀ ਪਹੁੰਚੀ ਸੀ। ਬੀਤੇ ਸਾਲ ਹੀ ਇਨ੍ਹਾਂ ਨੇ ਘਰ ਪੁੱਤਰ ਦਾ ਜਨਮ ਹੋਇਆ ਸੀ।

PunjabKesari

ਰੋਬਿਨ ਨੂੰ ਜਦੋਂ 2008 ਵਿਚ ਖ਼ਰਾਬ ਪਰਫਾਰਮੈਂਟ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ, ਉਦੋਂ ਸ਼ੀਤਲ ਨੇ ਉਨ੍ਹਾਂ ਸੰਭਾਲਿਆ ਸੀ। ਸ਼ੀਤਲ ਗੌਤਮ ਬਿੰਦਾਸ ਜ਼ਿੰਦਗੀ ਜਿਉਣ ਲਈ ਜਾਣੀ ਜਾਂਦੀ ਹੈ ਅਤੇ ਉਹ ਇੰਸਟਗ੍ਰਾਮ 'ਤੇ ਖੂਬ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਇੱਥੇ 54 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ।

PunjabKesari

PunjabKesari


author

cherry

Content Editor

Related News