ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ

Saturday, Apr 18, 2026 - 06:04 PM (IST)

ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ

ਅੰਮ੍ਰਿਤਸਰ (ਦਲਜੀਤ)- ਪੰਜਾਬ ’ਚ ਪੀ-ਟੈੱਟ ਪ੍ਰੀਖਿਆ (Punjab Teacher Eligibility Test) ਤੋਂ ਠੀਕ ਪਹਿਲਾਂ ਹੀ ਤਾਰੀਖ ਬਦਲੀ ਦਿੱਤੀ ਗਈ ਹੈ। ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਨੋਟਿਸ ਮੁਤਾਬਕ ਪੀ-ਟੈੱਟ-1 ਅਤੇ ਪੀ-ਟੈੱਟ-2 ਦੀ ਪ੍ਰੀਖਿਆ ਹੁਣ 19 ਅਪ੍ਰੈਲ ਦੀ ਬਜਾਏ 26 ਅਪ੍ਰੈਲ 2026 ਨੂੰ ਕਰਵਾਈ ਜਾਵੇਗੀ। ਅਚਾਨਕ ਕੀਤੇ ਗਏ ਇਸ ਫੈਸਲੇ ਨੇ ਉਮੀਦਵਾਰਾਂ ਦੀ ਤਿਆਰੀ ਅਤੇ ਯੋਜਨਾਬੰਦੀ ਨੂੰ ਝਟਕਾ ਲੱਗਾ ਹੈ। ਇਸ ਦੇ ਨਾਲ ਹੀ ਐਡਮਿਟ ਕਾਰਡ ਜਾਰੀ ਕਰਨ ਨੂੰ ਲੈ ਕੇ ਵੀ ਅਸਪੱਸ਼ਟਤਾ ਬਣੀ ਹੋਈ ਹੈ। ਉਮੀਦਵਾਰਾਂ ਨੂੰ ਵੈੱਬਸਾਈਟਾਂ ssapunjab.org ਅਤੇ online. ctestservices. com ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ ਪਰ ਆਖ਼ਰੀ ਸਮੇਂ ’ਤੇ ਵੀ ਕਾਰਡ ਉਪਲੱਬਧ ਨਾ ਹੋਣ ਕਾਰਨ ਨਾਰਾਜ਼ਗੀ ਵਧ ਰਹੀ ਹੈ।

ਇਹ ਵੀ ਪੜ੍ਹੋ- ਤਰਨਤਾਰਨ: ਸਰੋਵਰ 'ਚ ਛਲਾਂਗ ਮਾਰਣ ਵਾਲੇ ਵਿਅਕਤੀ ਦੀ ਲਾਸ਼ ਬਰਾਮਦ

ਸੂਤਰਾਂ ਮੁਤਾਬਕ ਪ੍ਰੀਖਿਆ ਪ੍ਰਬੰਧਾਂ ’ਚ ਖਾਮੀਆਂ ਅਤੇ ਤਿਆਰੀ ਦੀ ਕਮੀ ਕਾਰਨ ਇਹ ਹਾਲਾਤ ਬਣੇ ਹਨ। ਪਿਛਲੇ ਕੁਝ ਸਮੇਂ ਤੋਂ ਭਰਤੀ ਅਤੇ ਪ੍ਰੀਖਿਆ ਪ੍ਰਕਿਰਿਆ ’ਚ ਲਗਾਤਾਰ ਆ ਰਹੀਆਂ ਗੜਬੜਾਂ ਨਾਲ ਨੌਜਵਾਨਾਂ ਦਾ ਭਰੋਸਾ ਡਗਮਗਾ ਰਿਹਾ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਰੀਕ ਤੈਅ ਕਰਕੇ ਫਿਰ ਉਸ ’ਚ ਅਚਾਨਕ ਬਦਲਾਅ ਕਰਨਾ ਅਤੇ ਐਡਮਿਟ ਕਾਰਡਾਂ ’ਚ ਦੇਰੀ ਕਰਨਾ ਸਿੱਧਾ-ਸਿੱਧਾ ਪ੍ਰਬੰਧਕੀ ਨਾਕਾਮੀ ਹੈ।

ਇਹ ਵੀ ਪੜ੍ਹੋ- ਵੱਡੀ ਖਬਰ: ਪੰਜਾਬ 'ਚ ਫੜੀ ਗਈ 64.62 kg ਹੈਰੋਇਨ, ਦੋ ਮੁਲਜ਼ਮ ਗ੍ਰਿਫਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News