ਕ੍ਰਿਕਟ ਦੀ ਏਸ਼ੀਅਨ ਖੇਡ 'ਚ ਹੋਵੇਗੀ ਵਾਪਸੀ

Monday, Mar 04, 2019 - 02:10 AM (IST)

ਕ੍ਰਿਕਟ ਦੀ ਏਸ਼ੀਅਨ ਖੇਡ 'ਚ ਹੋਵੇਗੀ ਵਾਪਸੀ

ਬੈਂਕਾਕ— 2022 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ 'ਚ ਕ੍ਰਿਕਟ ਦੀ ਵਾਪਸੀ ਤੈਅ ਹੋ ਗਈ। ਐਤਵਾਰ ਨੂੰ ਓਲੰਪਿਕ ਕੌਸਲ ਆਫ ਏਸ਼ੀਆ ਨੇ ਕ੍ਰਿਕਟ ਨੂੰ ਇਨ੍ਹਾਂ ਖੇਡਾਂ ਦੇ ਸਪੋਰਟਸ ਪ੍ਰੋਗਰਾਮ 'ਚ ਸ਼ਾਮਲ ਕੀਤਾ ਹੈ। ਓ. ਸੀ. ਏ. ਦੇ ਆਨਰੇਰੀ ਮੀਤ ਪ੍ਰਧਾਨ ਰਣਧੀਰ ਸਿੰਘ ਨੇ ਕਿਹਾ ਸੀ ਕਿ ਸੰਘ ਦੀ ਜਨਰਲ ਅਸੈਂਬਲੀ 'ਚ ਇਹ ਫੈਸਲਾ ਲਿਆ ਗਿਆ ਹੈ ਕਿ ਕ੍ਰਿਕਟ 2022 ਦੇ ਏਸ਼ੀਆਡ 'ਚ ਸ਼ਾਮਲ ਹੋ ਗਿਆ ਹੈ।
2022 ਏਸ਼ੀਅਨ ਖੇਡਾਂ 'ਚ ਟੀ-20 ਫਾਰਮੈੱਟ 'ਚ ਮੁਕਾਬਲੇ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਕ੍ਰਿਕਟ 2010 ਤੇ 2014 ਦੀਆਂ ਏਸ਼ੀਅਨ ਖੇਡਾਂ 'ਚ ਸ਼ਾਮਲ ਸੀ ਪਰ ਭਾਰਤ ਨੇ ਇਸ 'ਚ ਹਿੱਸਾ ਨਹੀਂ ਲਿਆ ਸੀ। ਕ੍ਰਿਕਟ ਨੂੰ ਇੰਡੋਨੇਸ਼ੀਆ 'ਚ 2018 ਵਿਚ ਹੋਈਆਂ ਏਸ਼ੀਅਨ ਖੇਡਾਂ ਤੋਂ ਹਟਾ ਦਿੱਤਾ ਗਿਆ ਸੀ।


author

Gurdeep Singh

Content Editor

Related News