ਕ੍ਰਿਕਟ ਪ੍ਰੇਮੀਆਂ ਨੇ ਪਾਕਿਸਤਾਨੀ ਟੀਮ ਦੇ ਹੋਰਡਿੰਗਜ਼ ਪਾੜੇ

Monday, Jun 17, 2019 - 10:43 PM (IST)

ਕ੍ਰਿਕਟ ਪ੍ਰੇਮੀਆਂ ਨੇ ਪਾਕਿਸਤਾਨੀ ਟੀਮ ਦੇ ਹੋਰਡਿੰਗਜ਼ ਪਾੜੇ

ਅੰਮ੍ਰਿਤਸਰ (ਕੱਕੜ)- ਵਿਸ਼ਵ ਕੱਪ ਦੌਰਾਨ ਸੁਪਰ ਸੰਡੇ ਦੇ ਮੈਚ ਵਿਚ ਹਾਰ  ਤੋਂ ਬਾਅਦ ਪਾਕਿਸਤਾਨ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਨੇ ਰੋਸ ਵਜੋਂ ਟੀਮ ਦੀ ਹਾਰ ਲਈ ਸਾਰੇ ਟੀਮ ਮੈਂਬਰਾਂ ਨੂੰ ਦੋਸ਼ੀ ਠਹਿਰਾਇਆ ਅਤੇ ਅੱਜ ਬਾਅਦ ਦੁਪਹਿਰ ਪਾਕਿ ਕ੍ਰਿਕਟ ਟੀਮ ਅਤੇ ਟੀਮ ਦਾ ਕਪਤਾਨ ਬਦਲਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਹੋਏ। ਪਾਕਿ ਦੇ ਕ੍ਰਿਕਟ ਪ੍ਰੇਮੀਆਂ ਨੇ ਇਸ ਮੈਚ 'ਤੇ ਟੀਮ ਨੂੰ ਸੰਦੇਸ਼ ਦਿੱਤਾ ਸੀ ਕਿ ਵਿਸ਼ਵ ਕ੍ਰਿਕਟ ਕੱਪ ਜਿੱਤੋ ਜਾਂ ਨਾ ਜਿੱਤੋ ਪਰ ਭਾਰਤ ਤੋਂ ਇਹ ਮੈਚ ਜਿੱਤਣਾ ਜ਼ਰੂਰੀ ਹੈ ਅਤੇ ਜਨਤਾ ਨੇ ਪਾਕਿ ਕ੍ਰਿਕਟ ਟੀਮ ਦੇ ਮੈਂਬਰਾਂ ਦੀ ਜਿੱਤ ਦੇ ਜੋ ਹੋਰਡਿੰਗਜ਼ ਸ਼ਹਿਰਾਂ 'ਚ ਲਗਵਾਏ ਸਨ, ਨੂੰ ਰੋਸ ਵਜੋਂ ਪਾੜ ਦਿੱਤਾ। ਪਾਕਿ ਮੀਡੀਆ ਨੇ ਵੀ ਪਾਕਿਸਤਾਨੀ ਟੀਮ ਦੀ ਹਾਰ ਦਾ ਜ਼ਿੰਮੇਵਾਰ ਟੀਮ ਮੈਂਬਰਾਂ ਨੂੰ ਠਹਿਰਾਇਆ ਹੈ।
ਸੂਤਰ ਦੱਸਦੇ ਹਨ ਕਿ ਪਾਕਿਸਤਾਨ ਦੀ ਇਸ ਹਾਰ 'ਤੇ ਪਾਕਿ ਕ੍ਰਿਕਟ ਬੋਰਡ ਨੂੰ ਪਾਕਿਸਤਾਨ ਦੇ ਸਿਆਸਤਦਾਨਾਂ ਨੇ ਫਿਟਕਾਰ ਲਾਈ ਹੈ, ਜਿਨ੍ਹਾਂ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਦਾ ਨਾਂ ਪ੍ਰਮੁੱਖ ਹੈ, ਜਿਨ੍ਹਾਂ ਨੇ ਟੀਮ ਦੇ ਸਾਰੇ ਖਿਡਾਰੀਆਂ ਦੀਆਂ ਗਲਤੀਆਂ ਨੂੰ ਦੇਖਿਆ ਅਤੇ ਸਮਝਿਆ।


author

Gurdeep Singh

Content Editor

Related News