ਨਰਸਿੰਘ ਦੀ ਡੋਪਿੰਗ ''ਤੇ ਸ਼ਿਕਾਇਤ ਦੀ ਜਾਂਚ ਵਿਚ ਦੇਰੀ ''ਤੇ ਅਦਾਲਤ ਨੇ CBI ਨੂੰ ਲਾਈ ਫਿਟਕਾਰ
Monday, Jan 21, 2019 - 09:56 PM (IST)

ਨਵੀਂ ਦਿੱਲੀ- ਦਿੱਲੀ ਹਾਈਕੋਰਟ ਨੇ ਪਹਿਲਵਾਨ ਨਰਸਿੰਘ ਯਾਦਵ ਦੀ 2016 ਦੀ ਸ਼ਿਕਾਇਤ ਦੀ ਜਾਂਚ ਪੂਰੀ ਨਾ ਕਰਨ ਲਈ ਸੋਮਵਾਰ ਸੀ. ਬੀ. ਆਈ. ਨੂੰ ਫਿਟਕਾਰ ਲਾਈ ਤੇ ਨਿਰਦੇਸ਼ ਦਿੱਤਾ ਕਿ ਡੀ. ਆਈ. ਜੀ. ਰੈਂਕ ਦਾ ਅਧਿਕਾਰੀ ਇਹ ਮਾਮਲਾ ਦੇਖੇ ਤੇ ਰਿਪੋਰਟ ਪੇਸ਼ ਕਰੇ।
ਨਰਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਉਸ ਦੇ ਖਾਣੇ 'ਚ ਪਾਬੰਦੀਸ਼ੁਦਾ ਪਦਾਰਥ ਮਿਲਾਇਆ ਗਿਆ, ਜਿਸ ਕਾਰਨ ਉਸ 'ਤੇ ਡੋਪਿੰਗ ਦੇ ਦੋਸ਼ ਵਿਚ ਚਾਰ ਸਾਲ ਦੀ ਪਾਬੰਦੀ ਲੱਗੀ।