ਕਾਊਂਟੀ ਚੈਂਪੀਅਨਸ਼ਿਪ : ਚੱਲਦੇ ਮੈਚ 'ਚ ਸਕੂਟਰ ਲੈ ਕੇ ਪਿੱਚ 'ਤੇ ਆਇਆ ਨੌਜਵਾਨ (ਵੀਡੀਓ)

05/10/2022 8:29:30 PM

ਖੇਡ ਡੈਸਕ- ਕਾਊਂਟੀ ਚੈਂਪੀਅਨਸ਼ਿਪ ਦੇ ਚੱਲਦੇ ਮੈਚਾਂ ਦੇ ਦੌਰਾਨ ਉਸ ਸਮੇਂ ਅਜੀਬ ਘਟਨਾ ਦੇਖਣ ਨੂੰ ਮਿਲੀ ਜਦੋਂ ਸਕੂਟਰ ਲੈ ਕੇ ਇਕ ਨੌਜਵਾਨ ਪਿੱਚ ਤੱਕ ਲੈ ਗਿਆ। ਇੰਗਲੈਂਡ ਦੀ ਬਾਰਮੀ ਆਰਮੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਕਲੱਬ ਕ੍ਰਿਕਟ ਦਾ ਇਹ ਮੈਚ ਰੁਕਿਆ ਹੋਇਆ ਦਿਖਾਈ ਦੇ ਰਿਹਾ ਹੈ। ਨੌਜਵਾਨ ਦੇ ਮੈਦਾਨ 'ਚ ਪ੍ਰਵੇਸ਼ ਕਰਨ ਤੋਂ ਬਾਅਦ ਦਰਸ਼ਕ ਵੀ ਹੈਰਾਨ ਹੋ ਜਾਂਦੇ ਹਨ। ਵੀਡੀਓ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਮੰਨਿਆ ਜਾਂਦਾ ਹੈ ਕਿ ਇਹ 30 ਅਪ੍ਰੈਲ ਦਾ ਹੈ ਜਦੋਂ ਸੋਟਨ ਯੂਨੀਵਰਸਿਟੀ ਕ੍ਰਿਕਟ ਦੇ ਟਵਿੱਟਰ ਹੈਂਡਲ 'ਤੇ ਘਟਨਾ ਦੀ ਇਕ ਤਸਵੀਰ ਸ਼ੇਅਰ ਹੋਈ ਸੀ। ਦੇਖੋਂ ਵੀਡੀਓ-

ਇਹ ਖ਼ਬਰ ਪੜ੍ਹੋ- 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਹਾਕੀ 'ਚ ਜਸਵਿੰਦਰ ਸਿੰਘ ਕਰੇਗਾ ਪੰਜਾਬ ਟੀਮ ਦੀ ਕਪਤਾਨੀ


ਅਜਿਹੀ ਘਟਨਾ ਪਹਿਲੀ ਵਾਰ ਨਹੀਂ ਹੋਈ ਹੈ। ਅਤੀਤ ਵਿਚ ਮੀਂਹ, ਸੈਰ-ਸਪਾਟੇ ਦੀਆਂ ਥਾਵਾਂ, ਮੈਦਾਨ 'ਤੇ ਦੌੜਨ ਵਾਲੇ ਜਾਨਵਰਾਂ ਅਤੇ ਗਿੱਲੇ ਆਊਟਫੀਲਡ ਦੇ ਕਾਰਨ ਕਈ ਵਾਰ ਖੇਡ ਬੰਦ ਕਰਨਾ ਪਿਆ ਹੈ। ਕੁਝ ਸਾਲ ਪਹਿਲਾਂ 2017 ਵਿਚ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵਿਚ ਰਣਜੀ ਟਰਾਫੀ ਮੈਚ ਦੇ ਦੌਰਾਨ ਨਵੀਂ ਦਿੱਲੀ ਦੇ ਪਾਲਮ ਏਅਰ ਫੋਰਸ ਗਰਾਊਂਡ ਵਿਚ ਮੈਚ ਨੂੰ ਰੋਕਣ ਦੇ ਲਈ ਇਕ ਵਿਅਕਤੀ ਆਪਣੀ ਕਾਰ ਮੈਦਾਨ ਦੇ ਵਿਚਕਾਰੋਂ ਭਜਾ ਕੇ ਲੈ ਗਿਆ। ਮੈਚ ਵਿਚ ਗੌਤਮ ਗੰਭੀਰ, ਸੁਰੇਸ਼ ਰੈਨਾ ਅਤੇ ਇਸ਼ਾਂਤ ਸ਼ਰਮਾ ਵੀ ਖੇਡ ਰਹੇ ਸਨ।

ਇਹ ਵੀ ਪੜ੍ਹੋ : ਗਾਵਸਕਰ ਨੇ ਦੱਸਿਆ ਗੁਜਰਾਤ ਦੀ ਸਫ਼ਲਤਾ ਦਾ ਰਾਜ਼, ਕਿਹਾ- ਟੀਮ ਇਸ ਲਈ ਕਰ ਰਹੀ ਹੈ ਬਿਹਤਰੀਨ ਪ੍ਰਦਰਸ਼ਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


Gurdeep Singh

Content Editor

Related News