ਨਿਊਜ਼ੀਲੈਂਡ ਦੇ ਬੱਲੇਬਾਜ਼ ਕਾਨਵੇ ਨੇ ਤੋੜਿਆ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ

Thursday, Jun 03, 2021 - 07:57 PM (IST)

ਨਿਊਜ਼ੀਲੈਂਡ ਦੇ ਬੱਲੇਬਾਜ਼ ਕਾਨਵੇ ਨੇ ਤੋੜਿਆ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ

ਲੰਡਨ- ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ ਨੇ ਬੁੱਧਵਾਰ ਨੂੰ ਲਾਰਡਸ 'ਚ ਡੈਬਿਊ ਟੈਸਟ ਸੈਂਕੜਾ ਲਗਾਉਂਦੇ ਹੋਏ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਕਾਨਵੇ ਡੈਬਿਉ ਲਾਰਡਸ ਦੇ ਮੈਦਾਨ 'ਚ ਡੈਬਿਊ ਟੈਸਟ ਵਿਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਕਾਨਵੇ ਲਾਰਡਸ ਵਿਚ ਡੈਬਿਊ ਟੈਸਟ 'ਚ ਸੈਂਕੜਾ ਲਗਾਉਣ ਵਾਲੇ 6ਵੇਂ ਕ੍ਰਿਕਟਰ ਵੀ ਬਣੇ। ਕਾਨਵੇ ਨੇ ਇੰਗਲੈਂਡ ਵਿਰੁੱਧ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਇਹ ਉਪਲੱਬਧੀ ਹਾਸਲ ਕੀਤੀ। 

PunjabKesari
ਗਾਂਗੁਲੀ ਨੇ 1996 'ਚ ਲਾਰਡਸ ਵਿਚ ਆਪਣੇ ਟੈਸਟ ਡੈਬਿਊ 'ਚ 131 ਦੌੜਾਂ ਬਣਾਈਆਂ ਸਨ ਉਦੋਂ ਤਕ ਦੀ ਸਭ ਤੋਂ ਵੱਡੀ ਪਾਰੀ ਸੀ ਪਰ ਕਾਨਵੇ ਨੇ 132 ਦੌੜਾਂ ਬਣਾਉਂਦੇ ਹੀ ਟਾਪ ਸਕੋਰ ਬਣਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਂਗੁਲੀ ਦੇ ਲਾਰਡਸ ਵਿਚ 25 ਸਾਲ ਪੁਰਾਣੇ ਸਭ ਤੋਂ ਵੱਡੇ ਰਿਕਾਰਡ ਨੂੰ ਤੋੜ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਕਾਨਵੇ ਅਤੇ ਗਾਂਗੁਲੀ ਦਾ ਜਨਮਦਿਨ ਵੀ 8 ਜੁਲਾਈ ਨੂੰ ਹੁੰਦਾ ਹੈ। ਇਸ ਸੈਂਕੜੇ ਦੇ ਨਾਲ ਕਾਨਵੇ ਲਾਰਡਸ ਵਿਚ ਡੈਬਿਊ 'ਤੇ ਸੈਂਕੜਾ ਬਣਾਉਣ ਵਾਲੇ ਤੀਜੇ ਗੈਰ-ਅੰਗ੍ਰੇਜ਼ੀ ਬੱਲੇਬਾਜ਼ ਵੀ ਬਣ ਗਏ।

PunjabKesari
ਲਾਰਡਸ 'ਤੇ ਸਭ ਤੋਂ ਵੱਡੀ ਪਾਰੀ
ਡੇਵੋਨ ਕਾਨਵੇ- 136 ਦੌੜਾਂ
ਸੌਰਵ ਗਾਂਗੁਲੀ-131 ਦੌੜਾਂ
ਮੈਟ ਪ੍ਰਿਆਰ- 126 ਦੌੜਾਂ
ਡੈਬਿਊ ਟੈਸਟ ਵਿਚ ਲਾਰਡਸ 'ਚ ਸੈਂਕੜਾ ਲਗਾਉਣ ਵਾਲੇ ਵਿਦੇਸ਼ੀ ਬੱਲੇਬਾਜ਼
ਹੈਰੀ ਗ੍ਰਾਹਮ- 1893
ਸੌਰਵ ਗਾਂਗੁਲੀ- 1996
ਡੇਵੋਨ ਕਾਨਵੇ- 2021

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News