ਭਾਰਤ ਤੋਂ ਬਾਅਦ ਪਾਕਿ ਕ੍ਰਿਕਟ ''ਚ ਵੀ ਵਿਵਾਦ, ਇਸ ਖਿਡਾਰੀ ਨੇ ਸਾਬਕਾ ਕੌਮੀ ਕੋਚ ''ਤੇ ਲਾਏ ਇਹ ਦੋਸ਼

07/27/2017 4:19:50 PM

ਕਰਾਚੀ— ਪਾਕਿਸਤਾਨ ਦੇ ਵਿਕਟਕੀਪਰ ਕਾਮਰਾਨ ਅਕਮਲ ਨੇ ਸਾਬਕਾ ਕੌਮੀ ਕੋਚ ਵਕਾਰ ਯੁਨੂਸ 'ਤੇ ਪਾਕਿਸਤਾਨ ਕ੍ਰਿਕਟ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਉਂਦੇ ਹੋਏ ਉਸ ਦੀ ਸਖ਼ਤ ਆਲੋਚਨਾ ਕੀਤੀ ਹੈ। ਪਾਕਿਸਤਾਨ ਲਈ 53 ਟੈਸਟ ਅਤੇ 157 ਵਨਡੇ ਖੇਡ ਚੁਕੇ ਕਾਮਰਾਨ ਨੇ ਕਿਹਾ ਕਿ ਮੁੱਖ ਕੋਚ ਦੇ ਤੌਰ 'ਤੇ ਵਕਾਰ 2010-2011 ਅਤੇ 2014-2016 ਦੋਵਾਂ ਕਾਰਜਕਾਲ 'ਚ ਨਾਕਾਮਯਾਬ ਰਿਹਾ ਹੈ।
ਕਾਮਰਾਨ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਕੁੱਝ ਖਿਡਾਰੀਆਂ ਨਾਲ ਉਸ ਦਾ ਵਿਵਾਦ ਹੈ। ਉਸ ਦੀ ਪਾਕਿਸਤਾਨੀ ਟੀਮ ਨੂੰ ਅੱਗੇ ਲੈ ਕੇ ਜਾਣ ਦੀ ਕੋਈ ਯੋਜਨਾ ਨਹੀਂ ਸੀ। ਵਿਸ਼ਵ ਕੱਪ 2015 'ਚ ਉਸ ਨੇ ਯੂਨੁਸ ਖਾਨ ਤੋਂ ਪਾਰੀ ਦੀ ਸ਼ੁਰੂਆਤ ਕਰਵਾਈ ਸੀ ਫਿਰ ਸਰਫਰਾਜ਼ ਅਹਿਮਦ ਨੂੰ ਟੂਰਨਾਮੈਂਟ 'ਚ ਆਖਿਰ 'ਚ ਉਤਾਰਨ ਨੂੰ ਲੈ ਕੇ ਵਿਵਾਦ ਹੋਇਆ ਸੀ।
ਉਸ ਨੇ ਦੋਸ਼ ਲਾਇਆ ਕਿ ਵਕਾਰ ਨੇ ਕੁੱਝ ਖਿਡਾਰੀਆਂ ਨੂੰ ਟੀਮ 'ਚ ਜੰਮਣ ਦਾ ਮੌਕਾ ਨਹੀਂ ਦਿੱਤਾ। ਉਸ ਨੇ ਕਿਹਾ ਕਿ ਉਮਰ ਅਕਮਲ ਨੇ ਏਸ਼ੀਆ ਕੱਪ ਮੈਚ 'ਚ ਸੈਂਕੜਾ ਲਾਇਆ ਸੀ ਅਤੇ ਅਗਲੇ ਮੈਚ 'ਚ ਉਹ ਸ਼ਾਹਿਦ ਅਫਰੀਦੀ ਤੋਂ ਬਾਅਦ ਬੱਲੇਬਾਜ਼ੀ ਲਈ ਉਤਰਿਆ। ਵਕਾਰ ਮਹਾਨ ਖਿਡਾਰੀ ਭਲਾ ਹੀ ਰਿਹਾ ਹੋਵੇ ਪਰ ਬਤੌਰ ਕੋਚ ਉਹ ਨਾਕਾਮਯਾਬ ਰਿਹਾ ਹੈ।


Related News