ਭਾਰਤੀ-ਗੁਜਰਾਤੀ ਮਿਲਿਨ ਪਟੇਲ ਅਮਰੀਕਾ ''ਚ ਗ੍ਰਿਫਤਾਰ, ਸਾਬਕਾ ਪ੍ਰੇਮਿਕਾ ਨੇ ਲਾਏ ਗੰਭੀਰ ਦੋਸ਼

Friday, May 17, 2024 - 01:17 PM (IST)

ਨਿਊਯਾਰਕ (ਰਾਜ ਗੋਗਨਾ)- ਲੰਬੇ ਸਮੇਂ ਤੋਂ ਆਪਣੀ ਸਾਬਕਾ ਪ੍ਰੇਮਿਕਾ ਦਾ ਪਿੱਛਾ ਕਰਨ ਵਾਲੇ ਅਤੇ ਉਸ ਨੂੰ ਧਮਕੀਆਂ ਦੇਣ ਵਾਲੇ ਇਕ ਗੁਜਰਾਤੀ ਵਿਅਕਤੀ ਨੂੰ ਟੈਕਸਾਸ ਦੀ ਪੁਲਸ ਨੇ ਆਖਰਕਾਰ ਗ੍ਰਿਫ਼ਤਾਰ ਕਰ ਲਿਆ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਮਿਲਿਨ ਪਟੇਲ (32) ਨੂੰ ਟੈਕਸਾਸ ਦੀ ਕੇਟੀ ਪੁਲਸ ਵਿਭਾਗ ਨੇ ਗ੍ਰਿਫ਼ਤਾਰ ਕੀਤਾ। ਮਿਲਿਨ ਪਟੇਲ ਇਸ ਸਮੇਂ 40,000 ਹਜ਼ਾਰ ਡਾਲਰ ਦੇ ਬਾਂਡ ਨਾਲ ਜੇਲ੍ਹ ਵਿੱਚ ਹੈ। ਮਿਲਿਨ ਪਟੇਲ 'ਤੇ ਉਸ ਦਾ ਪਿੱਛਾ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਉਣ ਵਾਲੀ ਉਸ ਦੀ ਸਾਬਕਾ ਪ੍ਰੇਮਿਕਾ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਪਿਛਲੇ ਦੋ ਸਾਲਾਂ ਤੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ।

ਸ਼ਿਕਾਇਤਕਰਤਾ ਦੇ ਦਾਅਵੇ ਅਨੁਸਾਰ ਮਿਲਿਨ ਪਟੇਲ ਉਸ ਨੂੰ ਧਮਕੀ ਭਰੇ ਸੰਦੇਸ਼ ਭੇਜਦਾ ਸੀ ਅਤੇ ਉਸ ਨੂੰ ਭਾਵਨਾਤਮਕ ਤੌਰ 'ਤੇ ਬਲੈਕਮੇਲ ਕਰਦਾ ਸੀ ਅਤੇ ਉਸ ਦੀ ਕਾਰ ਦਾ ਪਿੱਛਾ ਵੀ ਕਰਦਾ ਸੀ। ਔਰਤ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਹ ਮਿਲਿਨ ਪਟੇਲ ਨਾਲ 14 ਮਹੀਨਿਆਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ ਪਰ ਮਾਰਚ 2022 ਵਿੱਚ ਉਨ੍ਹਾਂ ਦਾ ਸਬੰਧ ਟੁੱਟ ਗਿਆ। ਪੁਲਸ ਵੱਲੋਂ ਮਿਲਨ ਪਟੇਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ਾਂ ਅਨੁਸਾਰ ਮੁਲਜ਼ਮ ਮਿਲਿਨ ਪਟੇਲ ਸ਼ਿਕਾਇਤਕਰਤਾ ਸਾਬਕਾ ਪ੍ਰੇਮਿਕਾ ਦੇ ਕੰਮ ਵਾਲੀ ਥਾਂ ’ਤੇ ਆ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਪੁਲਸ ਮੁਤਾਬਕ ਮਿਲਿਨ ਪਟੇਲ ਨੇ 7 ਮਾਰਚ ਨੂੰ ਆਪਣੀ ਸਾਬਕਾ ਪ੍ਰੇਮਿਕਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਮੈਂ ਤੈਨੂੰ ਮਾਰ ਕੇ ਖੁਦ ਵੀ ਮਰ ਜਾਵਾਂਗਾ ਪਰ ਮੈਂ ਤੈਨੂੰ ਆਪਣੇ ਬਿਨਾਂ ਇੱਥੇ ਨਹੀਂ ਰਹਿਣ ਦਿਆਂਗਾ। 

ਪੜ੍ਹੋ ਇਹ ਅਹਿਮ ਖ਼ਬਰ-UK 'ਚ ਵੀਜ਼ਾ ਗੜਬੜੀ ਦਾ ਪਰਦਾਫਾਸ਼, 4 ਹਜ਼ਾਰ ਤੋਂ ਵਧੇਰੇ ਭਾਰਤੀ ਨਰਸਾਂ 'ਤੇ ਲਟਕੀ ਤਲਵਾਰ

ਇਸ ਘਟਨਾ ਤੋਂ ਦੋ ਦਿਨ ਬਾਅਦ ਮਿਲਿਨ ਪਟੇਲ ਫਿਰ ਸ਼ਿਕਾਇਤਕਰਤਾ ਮਹਿਲਾ ਦੇ ਕੰਮ ਵਾਲੀ ਥਾਂ 'ਤੇ ਗਿਆ ਅਤੇ ਉਸ ਨੂੰ ਧਮਕੀ ਦਿੱਤੀ ਕਿ ਮੈਂ ਤੇਰਾ ਚਿਹਰਾ  ਖਰਾਬ ਕਰ ਦਿਆਂਗਾ। 11 ਮਾਰਚ ਨੂੰ ਮਿਲਿਨ ਪਟੇਲ ਨੇ ਘਰ ਦੇ ਸਾਰੇ ਰਸਤੇ ਆਪਣੀ ਸਾਬਕਾ ਪ੍ਰੇਮਿਕਾ ਦਾ ਪਿੱਛਾ ਕੀਤਾ। ਵਾਰ-ਵਾਰ ਸ਼ਿਕਾਇਤਕਰਤਾ ਦੀ ਕਾਰ ਨੂੰ ਓਵਰਟੇਕ ਕੀਤਾ ਅਤੇ ਉਸ ਨੂੰ ਤੰਗ ਕਰਨ ਲਈ ਅਚਾਨਕ ਬ੍ਰੇਕ ਮਾਰੀ, ਜਿਸ ਦੀ ਡੈਸ਼ਕੈਮ ਫੁਟੇਜ ਵੀ ਪੁਲਸ ਨੇ ਹਾਸਲ ਕਰ ਲਈ ਹੈ। ਕੇਟੀ ਪੁਲਸ ਨੇ ਮਿਲਿਨ ਪਟੇਲ ਨੂੰ ਵੀ 16 ਅਪ੍ਰੈਲ 2023 ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਘਰ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਲਈ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਉਸ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਮਿਲਨ ਨੇ 14 ਜੂਨ 2022 ਨੂੰ ਸ਼ਿਕਾਇਤਕਰਤਾ ਦੀ ਕੁੱਟਮਾਰ ਵੀ ਕੀਤੀ ਸੀ। ਇਸ ਤੋਂ ਪਹਿਲਾਂ ਮਿਲਿਨ ਨੂੰ 11 ਮਾਰਚ 2022 ਨੂੰ ਸ਼ਿਕਾਇਤਕਰਤਾ ਦੀ ਧੀ ਨੂੰ ਹਥਿਆਰ ਦਿਖਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੈਰਿਸ ਕਾਉਂਟੀ ਜੇਲ੍ਹ ਦੇ ਤਾਜ਼ਾ ਰਿਕਾਰਡਾਂ ਅਨੁਸਾਰ ਮਿਲਿਨ ਪਟੇਲ ਨੂੰ 14 ਮਈ ਨੂੰ ਜੇਲ੍ਹ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਸ ਨੂੰ 17 ਜੂਨ ਨੂੰ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਜਾਣਾ ਹੈ। ਜੇਲ੍ਹ ਦੇ ਰਿਕਾਰਡ ਅਨੁਸਾਰ ਮਿਲਿਨ ਪਟੇਲ 'ਤੇ ਹਥਿਆਰਾਂ ਨਾਲ ਹਮਲਾ ਕਰਨ ਦਾ ਵੀ ਦੋਸ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News