ਕਲਾਰਕ ਨੂੰ ਹਰਾ ਪ੍ਰਜਨੇਸ਼ ਲਗਾਤਾਰ ਦੂਸਰੇ ਮਾਸਟਰਸ ਟੂਰਨਾਮੈਂਟ ਦੇ ਮੁਖ ਡਰਾਅ ''ਚ

03/21/2019 10:19:38 PM

ਮਿਆਂਮੀ— ਭਾਰਤ ਦੇ ਨੰਬਰ ਇਕ ਸਿਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਜੇ ਕਲਾਰਕ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਮਿਆਂਮੀ ਓਪਨ ਮਾਸਟਰਸ ਦੇ ਮੁਖ ਡਰਾਅ 'ਚ ਪਹੁੰਚ ਗਏ ਤੇ ਉਹ ਲਗਾਤਾਰ ਦੂਸਰੀ ਵਾਰ ਕਿਸੇ ਮਾਸਟਰਸ ਟੂਰਨਾਮੈਂਟ ਦੇ ਮੁਖ ਡਰਾਅ 'ਚ ਪਹੁੰਚੇ ਹਨ। ਪ੍ਰਜਨੇਸ਼ ਨੇ ਬ੍ਰਿਟੇਨ ਦੇ ਕਲਾਰਕ ਨੂੰ 6-4, 6-4 ਨਾਲ ਹਰਾ ਦਿੱਤਾ। ਇਸ ਹਫਤੇ ਕਰੀਅਰ ਦੀ ਸਰਵਸ੍ਰੇਸ਼ਠ 84ਵੀਂ ਰੈਂਕਿੰਗ ਹਾਸਲ ਕਰਨ ਵਾਲੇ ਪ੍ਰਜਨੇਸ਼ ਇਸ ਤੋਂ ਪਹਿਲਾਂ ਇੰਡੀਅਨ ਵੇਲਸ ਦੇ ਤੀਸਰੇ ਦੌਰ ਤਕ ਪਹੁੰਚ ਗਏ ਸਨ। ਮੁਖ ਡਰਾਅ ਦੇ ਪਹਿਲੇ ਦੌਰ 'ਚ ਉਸਦਾ ਸਾਹਮਣਾ ਸਪੇਨ ਦੇ ਜਾਊਮੀ ਮੁਨਾਰ ਨਾਲ ਹੋਵੇਗਾ।


Gurdeep Singh

Content Editor

Related News