ਪਾਕਿਸਤਾਨ ਵਾਲੀਬਾਲ ਫੈਡਰੇਸ਼ਨ ਨੇ ਭਾਰਤ ਨੂੰ ਟੂਰਨਾਮੈਂਟ ਲਈ ਦਿੱਤਾ ਸੱਦਾ

Thursday, Apr 04, 2024 - 02:11 PM (IST)

ਪਾਕਿਸਤਾਨ ਵਾਲੀਬਾਲ ਫੈਡਰੇਸ਼ਨ ਨੇ ਭਾਰਤ ਨੂੰ ਟੂਰਨਾਮੈਂਟ ਲਈ ਦਿੱਤਾ ਸੱਦਾ

ਕਰਾਚੀ- ਪਾਕਿਸਤਾਨ ਵਾਲੀਬਾਲ ਫੈਡਰੇਸ਼ਨ ਨੇ ਅਗਲੇ ਮਹੀਨੇ ਇਸਲਾਮਾਬਾਦ ਵਿਚ ਹੋਣ ਵਾਲੀ ਏਸ਼ੀਅਨ ਚੈਲੇਂਜ ਵਾਲੀਬਾਲ ਲੀਗ ਵਿਚ ਟੀਮ ਭੇਜਣ ਲਈ ਭਾਰਤ ਨੂੰ ਸੱਦਾ ਦਿੱਤਾ ਹੈ। ਪੀਵੀਐੱਫ ਦੇ ਪ੍ਰਧਾਨ ਚੌਧਰੀ ਯਾਕੂਬ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਵਾਲੀਬਾਲ ਫੈਡਰੇਸ਼ਨ ਨੂੰ ਟੂਰਨਾਮੈਂਟ ਲਈ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ, ''ਅਸੀਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਜਿੱਤੀ ਹੈ। ਅਸੀਂ ਚਾਹੁੰਦੇ ਹਾਂ ਕਿ 11 ਤੋਂ 17 ਮਈ ਤੱਕ ਹੋਣ ਵਾਲੇ ਟੂਰਨਾਮੈਂਟ ਵਿੱਚ ਸਾਰੀਆਂ ਚੋਟੀ ਦੀਆਂ ਟੀਮਾਂ ਹਿੱਸਾ ਲੈਣ।
ਈਰਾਨ, ਸ਼੍ਰੀਲੰਕਾ, ਭੂਟਾਨ, ਤੁਰਕਮੇਨਿਸਤਾਨ, ਅਫਗਾਨਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਦੀ ਪੁਸ਼ਟੀ ਕੀਤੀ ਹੈ।


author

Aarti dhillon

Content Editor

Related News