ਗੇਲ ਨੇ ਖੇਡੀ ਧਮਾਕੇਦਾਰ ਪਾਰੀ, ਆਊਟ ਹੋਣ 'ਤੇ ਭਾਰਤੀ ਖਿਡਾਰੀਆਂ ਨੇ ਦਿੱਤਾ 'ਗਾਰਡ ਆਫ ਆਨਰ'

08/14/2019 8:59:16 PM

ਨਵੀਂ ਦਿੱਲੀ— ਵੈਸਟਇੰਡੀਜ਼ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਭਾਰਤੀ ਟੀਮ ਵਿਰੁੱਧ ਖੇਡੇ ਗਏ ਵਨ ਡੇ ਸੀਰੀਜ਼ ਦੇ ਤੀਜੇ ਆਖਰੀ ਮੈਚ 'ਚ ਸ਼ਾਨਦਾਰ ਪਾਰੀ ਖੇਡੀ। ਆਪਣੇ ਵਨ ਡੇ ਕਰੀਅਰ ਦਾ ਆਖਰੀ ਮੈਚ ਖੇਡ ਰਹੇ ਕ੍ਰਿਸ ਗੇਲ ਨੇ ਨਾ ਸਿਰਫ ਵੈਸਟਇੰਡੀਜ਼ ਨੂੰ ਤੂਫਾਨੀ ਸ਼ੁਰੂਆਤ ਦਿੱਤੀ ਬਲਕਿ ਆਪਣੇ ਸਾਥੀ ਈਵਨ ਲੁਈਸ ਨਾਲ ਇਕ ਵੱਡਾ ਰਿਕਾਰਡ ਵੀ ਬਣਾ ਗਏ। ਕ੍ਰਿਸ ਗੇਲ ਨੇ 41 ਗੇਂਦਾਂ 'ਚ 72 ਦੌੜਾਂ ਦਾ ਯੋਗਦਾਨ ਦਿੱਤਾ, ਜਿਸ 'ਚ 5 ਛੱਕੇ ਤੇ 8 ਚੌਕੇ ਸ਼ਾਮਲ ਹਨ। ਦਰਅਸਲ ਕ੍ਰਿਸ ਗੇਲ ਤੇ ਲੁਈਸ ਨੇ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਦੇ ਗੇਂਦਬਾਜ਼ਾਂ 'ਤੇ ਦਬਾਅ ਬਣਾਇਆ ਹੋਇਆ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਗੇਲ ਤੇ ਲੁਈਸ ਨੇ ਸ਼ੁਰੂਆਤੀ 10 ਓਵਰਾਂ 'ਚ ਹੀ ਵਿੰਡੀਜ਼ ਦਾ ਸਕੋਰ 100 ਦੇ ਪਾਰ ਲਗਾ ਦਿੱਤਾ ਸੀ। ਦੇਖੋਂ ਲੁਈਸ-ਗੇਲ ਵਲੋਂ ਬਣਾਏ ਗਏ ਰਿਕਾਰਡ
2012 ਤੋਂ ਬਾਅਦ 10 ਓਵਰ 'ਚ ਸਭ ਤੋਂ ਜ਼ਿਆਦਾ ਸਕੋਰ

PunjabKesari
118 ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ, ਕ੍ਰਾਈਸਟਚਰਚ 2015- 8.2 ਓਵਰ
116 ਨਿਊਜ਼ੀਲੈਂਡ ਬਨਾਮ ਇੰਗਲੈਂਡ, ਵੇਲਿੰਗਟਨ 2015
114 ਵੈਸਟਇੰਡੀਜ਼ ਬਨਾਮ ਭਾਰਤ, ਪੋਰਟ ਆਫ ਸਪੇਨ 2019
113 ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ, ਪੱਲੇਕੇਲੇ 2018

ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ (ਵੈਸਟਇੰਡੀਜ਼)

PunjabKesari
10480 ਕ੍ਰਿਸ ਗੇਲ
10405 ਬ੍ਰਾਇਨ ਲਾਰਾ
8778 ਸ਼ਿਵ ਨਾਰਾਇਣ ਚੰਦਰਪਾਲ
8648 ਡੈਸਮੰਡ ਹੇਂਸ
6721 ਵਿਵਿਅਨ ਰਿਚਰਡਸ

PunjabKesari
ਮੈਚ ਦੀ ਖਾਸ ਗੱਲ ਇਹ ਰਹੀ ਕਿ ਭਾਰਤੀ ਟੀਮ ਨੇ ਕ੍ਰਿਸ ਗੇਲ ਵਲੋਂ ਤੂਫਾਨੀ ਪਾਰੀ ਖੇਡਣ ਤੋਂ ਬਾਅਦ ਉਨ੍ਹਾਂ ਨੂੰ 'ਗਾਰਡ ਆਫ ਆਨਰ' ਵੀ ਦਿੱਤਾ। ਗੇਲ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੇ ਉਸ ਨਾਲ ਹੱਥ ਮਿਲਾਇਆ। ਇਹ ਕ੍ਰਿਸ ਗੇਲ ਦਾ ਆਖਰੀ ਵਨ ਡੇ ਸੀ।


Gurdeep Singh

Content Editor

Related News