ਵਿਸ਼ਵ ਕੱਪ ਦੇ ਸਿਕਸਰ ਕਿੰਗ ਬਣਨ ਤੋਂ ਸਿਰਫ ਇਨ੍ਹੇ ਛੱਕੇ ਦੂਰ ਹਨ ਕ੍ਰਿਸ ਗੇਲ, ਬਣਾਉਣਗੇ ਨਵਾਂ ਰਿਕਾਰਡ

Saturday, May 25, 2019 - 04:20 PM (IST)

ਵਿਸ਼ਵ ਕੱਪ ਦੇ ਸਿਕਸਰ ਕਿੰਗ ਬਣਨ ਤੋਂ ਸਿਰਫ ਇਨ੍ਹੇ ਛੱਕੇ ਦੂਰ ਹਨ ਕ੍ਰਿਸ ਗੇਲ, ਬਣਾਉਣਗੇ ਨਵਾਂ ਰਿਕਾਰਡ

ਨਵੀਂ ਦਿੱਲੀ— ਕੈਰੇਬੀਅਨ ਓਪਨਰ ਬੱਲੇਬਾਜ਼ ਕ੍ਰਿਸ ਗੇਲ ਆਪਣੇ ਕਰਿਅਰ ਦਾ ਆਖਰੀ ਵਿਸ਼ਵ ਕੱਪ ਖੇਡਣ ਜਾ ਰਹੇ ਹਨ। 39 ਸਾਲ ਦੇ ਕ੍ਰਿਸ ਗੇਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਸ ਵਿਸ਼ਵ ਕੱਪ ਤੋਂ ਬਾਅਦ ਉਹ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਯੂਨੀਵਰਸ ਬਾਸ ਦੇ ਨਾਂ ਨਾਲ ਮਸ਼ਹੂਰ ਕ੍ਰਿਸ ਗੇਲ ਦਾ ਇਹ ਪੰਜਵਾਂ ਵਿਸ਼ਵ ਕੱਪ ਹੋਵੇਗਾ। ਇਸ ਤੋਂ ਪਹਿਲਾਂ ਉਹ 2003,2007,2011 ਤੇ 2015 ਵਰਲਡ ਕੱਪ 'ਚ ਵੈਸਟਇੰਡੀਜ਼ ਟੀਮ ਦੀ ਤਰਜਮਾਨੀ ਕਰ ਚੁੱਕੇ ਹਨ। ਗੇਲ ਵਲੋਂ ਪਹਿਲਾਂ ਵੈਸਟਇੰਡੀਜ਼ ਲਈ ਬਰਾਇਨ ਲਾਰਾ ਤੇ ਸ਼ਿਵਨਾਰਾਇਣ ਚੰਦਰਪਾਲ ਹੀ ਦੋ ਅਜਿਹੇ ਬੱਲੇਬਾਜ਼ ਹੋਏ ਹਨ ਜਿਨ੍ਹਾਂ ਨੇ ਪੰਜ-ਪੰਜ ਵਿਸ਼ਵ ਕੱਪ ਖੇਡਿਆ ਹੈ। ਕ੍ਰਿਸ ਗੇਲ ਇਸ ਉਪਲੱਬਧੀ ਨੂੰ ਹਾਸਲ ਕਰਨ ਵਾਲੇ ਤੀਜੇ ਕੈਰੇਬੀਆਈ ਬੱਲੇਬਾਜ਼ ਬਣ ਜਾਣਗੇ।PunjabKesariਕ੍ਰਿਸ ਗੇਲ ਜਿਸ ਤਰ੍ਹਾਂ ਦੇ ਬੱਲੇਬਾਜ ਹਨ ਵਿਸ਼ਵ ਕੱਪ 'ਚ ਉਨ੍ਹਾਂ ਦਾ ਪ੍ਰਦਰਸ਼ਨ ਥੋੜ੍ਹਾ ਨਿਰਾਸ਼ ਕਰਨ ਵਾਲਾ ਰਿਹਾ ਹੈ। ਚਾਰ ਵਿਸ਼ਵ ਕੱਪ 'ਚ ਗੇਲ ਨੇ 26 ਮੈਚ ਖੇਡੇ ਤੇ ਇਨਾਂ 'ਚ 37.37 ਦੀ ਔਸਤ ਨਾਲ 944 ਦੌੜਾਂ ਬਣਾਈਆਂ ਹਨ। ਵਿਸ਼ਵ ਕੱਪ 'ਚ ਉਨ੍ਹਾਂ ਦੀ ਬੈਸਟ ਪਾਰੀ 215 ਦੌੜਾਂ ਦੀ ਹੈ ਜੋ ਉਨ੍ਹਾਂ ਨੇ ਪਿਛਲੇ ਵਿਸ਼ਵ ਕੱਪ ਮਤਲਬ ਸਾਲ 2015 'ਚ ਖੇਡੀ ਸੀ। ਉਂਝ ਛੱਕੇ ਲਗਾਉਣ ਦੇ ਮਾਮਲੇ 'ਚ ਉਹ ਵਿਸ਼ਵ ਕੱਪ 'ਚ ਸੰਯੁਕਤ ਰੂਪ ਤੋਂ ਪਹਿਲੇ ਸਥਾਨ 'ਤੇ ਹਨ। ਕ੍ਰਿਸ ਗੇਲ ਤੇ ਏ. ਬੀ ਡਿਵਿਲੀਅਰਸ ਦੋ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਨੇ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਏ ਹਨ। ਇਨ੍ਹਾਂ ਦੋਨਾਂ ਦੇ ਨਾਂ 37-37 ਛੱਕੇ ਹਨ। ਹੁਣ ਇਸ ਵਿਸ਼ਵ ਕੱਪ 'ਚ ਗੇਲ ਜਿਵੇਂ ਹੀ ਇਕ ਛੱਕਾ ਲਗਾਉਣਗੇ ਉਹ ਏ. ਬੀ ਨੂੰ ਪਿੱਛੇ ਛੱੜਦੇ ਹੋਏ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਜਾਣਗੇ ਤੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲੈਣਗੇ।PunjabKesariਵਿਸ਼ਵ ਕੱਪ ਖੇਡ ਰਹੇ ਖਿਡਾਰੀਆਂ 'ਚ ਕ੍ਰਿਸ ਗੇਲ 37 ਛੱਕਿਆਂ ਦੇ ਨਾਲ ਸਭ ਤੋਂ ਉਪਰ ਹਨ। ਉਥੇ ਹੀ ਇਸ ਮਾਮਲੇ 'ਚ ਦੂਜੇ ਨੰਬਰ 'ਤੇ ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਟਿਨ ਗਪਟਿਲ ਹਨ ਜਿਨ੍ਹਾਂ ਦੇ ਨਾਂ 'ਤੇ 20 ਛੱਕੇ ਦਰਜ ਹਨ। ਗੇਲ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਜਾਣਗੇ ਤੇ ਉਨ੍ਹਾਂ ਦਾ ਇਹ ਰਿਕਾਰਡ ਫਿਲਹਾਲ ਟੁੱਟਦਾ ਤਾਂ ਨਜ਼ਰ ਨਹੀਂ ਆ ਰਿਹਾ ਹੈ। ਕ੍ਰਿਸ ਗੇਲ ਨੇ ਨਾਂ ਵਿਸ਼ਵ ਕੱਪ 'ਚ ਕੁੱਲ 944 ਦੌੜਾਂ ਹਨ ਮਤਲਬ ਉਹ ਇਸ ਟੂਰਨਾਮੈਂਟ 'ਚ ਆਪਣੇ 1000 ਦੌੜਾਂ ਤੋਂ ਸਿਰਫ 56 ਦੌੜਾਂ ਪਿੱਛੇ ਹਨ ਤੇ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਸ ਵਾਰ ਉਹ ਵਿਸ਼ਵ ਕੱਪ 'ਚ ਆਪਣੇ 1000 ਦੌੜਾਂ ਵੀ ਪੂਰੀਆਂ ਕਰ ਲੈਣਗੇ।PunjabKesari


Related News