ਕ੍ਰਿਸ ਗੇਲ ਨੇ ਆਪਣੇ ਸੰਨਿਆਸ 'ਤੇ ਲਿਆ ਇਹ ਫੈਸਲਾ

Thursday, Jan 09, 2020 - 07:30 PM (IST)

ਕ੍ਰਿਸ ਗੇਲ ਨੇ ਆਪਣੇ ਸੰਨਿਆਸ 'ਤੇ ਲਿਆ ਇਹ ਫੈਸਲਾ

ਢਾਕ— ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਕਿ ਜਦੋ ਤਕ ਸੰਭਵ ਹੋਵੇਗਾ ਉਦੋ ਤਕ ਪ੍ਰਤੀਯੋਗੀ ਕ੍ਰਿਕਟ 'ਚ ਬਣੇ ਰਹਿਣਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਹੁਣ ਵੀ ਖੇਡ ਦਾ ਸ਼ੌਕ ਹੈ। ਗੇਲ ਨੇ ਸਾਲ 2019 ਦੇ ਆਖਰ 'ਚ ਕੁਝ ਸਮਾਂ ਆਰਾਮ ਕੀਤਾ ਪਰ ਹੁਣ ਉਹ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਚਟੋਗ੍ਰਾਮ ਚੈਲੰਜ਼ਰਸ ਵਲੋਂ ਵਾਪਸੀ ਕਰ ਰਿਹਾ ਹੈ। ਗੇਲ ਨੇ ਕਿਹਾ ਕਿ ਬਹੁਤ ਲੋਕ ਹੁਣ ਵੀ ਕ੍ਰਿਸ ਗੇਲ ਨੂੰ ਖੇਡਦੇ ਹੋਏ ਦੇਖਣਾ ਚਾਹੁੰਦੇ ਹਨ। ਮੇਰੇ ਅੰਦਰ ਹੁਣ ਵੀ ਇਸ ਖੇਡ ਦੇ ਲਈ ਪਿਆਰ ਤੇ ਸ਼ੌਕ ਹੈ। ਹੋਰ ਜਿੰਨ੍ਹਾ ਸੰਭਵ ਹੋਵੇਗਾ ਮੈਂ ਉਦੋ ਤਕ ਖੇਡਣਾ ਪਸੰਦ ਕਰਾਂਗਾ।

PunjabKesari
ਇਸ 40 ਸਾਲਾ ਕ੍ਰਿਕਟਰ ਨੇ ਕਿਹਾ ਇੱਥੇ ਤਕ ਕਿ ਫ੍ਰੈਂਚਾਇਜ਼ੀ ਕ੍ਰਿਕਟ 'ਚ ਮੈਂ ਹੁਣ ਵੀ ਦੁਨੀਆ ਭਰ 'ਚ ਹਰ ਜਗ੍ਹਾ ਮੈਚ ਖੇਡ ਰਿਹਾ ਹਾਂ ਕਿਉਂਕਿ ਮੇਰਾ ਹੁਣ ਵੀ ਮੰਨਣਾ ਹੈ ਕਿ ਮੈਂ ਹੁਣ ਵੀ ਇਸ ਖੇਡ ਦੀ ਸੇਵਾ ਕਰ ਸਕਦਾ ਹੈ। ਮੇਰਾ ਸਰੀਰ ਮੇਰੇ ਨਾਲ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਉਮਰ ਵੱਧਣ ਦੇ ਨਾਲ ਮੈਂ ਨੋਜਵਾਨ ਹੁੰਦਾ ਜਾਵਾਂਗਾ। ਗੇਲ ਤੋਂ ਜਦੋ ਇਹ ਪੁੱਛਿਆ ਗਿਆ ਕਿ ਕਿੰਨੇ ਸਮੇਂ ਤਕ ਖੇਡਣਾ ਪਸੰਦ ਕਰੋਗੇ- ਗੇਲ ਨੇ ਹਲਕੇ ਫੁਲਕੇ ਅੰਦਾਜ਼ 'ਚ ਕਿਹਾ '45 ਵਧੀਆ ਨੰਬਰ ਹੈ।' ਹਾਂ ਮੈਂ 45 ਟੀਚਾ ਰੱਖ ਸਕਦਾ ਹਾਂ। 45 ਨੂੰ ਟੀਚਾ ਬਣਾਉਂਦੇ ਹਾਂ ਇਹ ਵਧੀਆ ਨੰਬਰ ਹੈ।


author

Gurdeep Singh

Content Editor

Related News