ਆਪਣੇ ਵਿਧਾਇਕਾਂ ਨੂੰ ਡਰਾ ਕੇ ਚੁੱਪ ਕਰਵਾਉਂਦੀ ਹੈ ਆਮ ਆਦਮੀ ਪਾਰਟੀ: ਪਰਗਟ ਸਿੰਘ

Thursday, Feb 12, 2026 - 01:50 PM (IST)

ਆਪਣੇ ਵਿਧਾਇਕਾਂ ਨੂੰ ਡਰਾ ਕੇ ਚੁੱਪ ਕਰਵਾਉਂਦੀ ਹੈ ਆਮ ਆਦਮੀ ਪਾਰਟੀ: ਪਰਗਟ ਸਿੰਘ

ਜਲੰਧਰ/ਚੰਡੀਗੜ੍ਹ (ਅੰਕੁਰ): ਕਾਂਗਰਸੀ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੀ ਇਸੇ ਮਾਡਲ ਨਾਲ ਆਪਣੇ ਵਿਧਾਇਕਾਂ ਨੂੰ ਡਰਾ ਕੇ ਚੁੱਪ ਕਕਰਵਾਉਂਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕੇਂਦਰ ਸਰਕਾਰ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਲੀਡਰਾਂ ਨੂੰ ਚੁੱਪ ਕਰਵਾਉਂਦੀ ਹੈ। 

ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਹੀ ਕੈਪਟਨ ਨੇ ਭਾਜਪਾ ਵਿਚ ਆਪਣੀ ਸਥਿਤੀ ਅਤੇ ਪੰਜਾਬ ਬਾਰੇ ਭਾਜਪਾ ਦੀ ਸਮਝ ‘ਤੇ ਸਵਾਲ ਚੁੱਕੇ ਤਾਂ ਉਨ੍ਹਾਂ ਨੂੰ ED ਦੇ ਸੰਮਨ ਆ ਗਏ। ਇਸ ਤੋਂ ਪਹਿਲਾਂ, ਜਦੋਂ ਉਹ ਮੁੱਖ ਮੰਤਰੀ ਵਜੋਂ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਲਈ ਖੜ੍ਹੇ ਹੋਏ, ਤਾਂ ਉਨ੍ਹਾਂ ਨੂੰ ਚੁੱਪ ਕਰਵਾਉਣ ਲਈ ਕਥਿਤ ਤੌਰ 'ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਗਈ। ਬਾਅਦ ਵਿਚ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਿਲ ਹੋਣ ਲਈ ਦਬਾਅ ਹੇਠ ਲਿਆਂਦਾ ਗਿਆ। ਹੁਣ ਪਾਰਟੀ ਅੰਦਰ ਉਨ੍ਹਾਂ ਨਾਲ ਹੋ ਰਿਹਾ ਵਿਵਹਾਰ ਹਰ ਉਸ ਪੰਜਾਬੀ ਲੀਡਰ ਲਈ ਇਕ ਸਬਕ ਹੈ ਜੋ ਭਾਜਪਾ ਵਿਚ ਜਾਣ ਬਾਰੇ ਸੋਚ ਰਿਹਾ ਹੈ।

ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਇਸੇ ਮਾਡਲ ਤਹਿਤ ਏਜੰਸੀਆਂ ਦੀ ਦੁਰਵਰਤੋਂ ਨਾਲ ਆਪਣੇ ਵਿਧਾਇਕਾਂ ਨੂੰ ਚੁੱਪ ਕਰਵਾਉਂਦੀ ਹੈ, ਉਨ੍ਹਾਂ ਖ਼ਿਲਾਫ਼ FIR ਦਰਜ਼ ਕਰਦੀ ਹੈ, ਜੋ ਬਾਅਦ ਵਿਚ ਕਿਸੇ ਨਤੀਜੇ 'ਤੇ ਵੀ ਨਹੀਂ ਪਹੁੰਚਦੀਆਂ। ਇਸ ਤਰ੍ਹਾਂ ਜਾਂ ਤਾਂ ਵਿਧਾਇਕ ਚੁੱਪ ਕਰਵਾ ਲਏ ਜਾਂਦੇ ਹਨ ਜਾਂ ਵਿਦੇਸ਼ਾਂ ਨੂੰ ਭਗੌੜੇ ਹੋ ਜਾਂਦੇ।


author

Anmol Tagra

Content Editor

Related News