ਕ੍ਰਿਸ ਗੇਲ ਨੂੰ ''ਇੰਟਰਟੇਨਮੈਂਟ ਦਾ ਪੈਕੇਜ'' ਮੰਨਦੇ ਹਨ ਵੀਰੂ, ਦੱਸਿਆ ਸਭ ਤੋਂ ਸਫਲ ਬੱਲੇਬਾਜ਼

04/21/2018 11:58:41 AM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਅਤੇ ਆਈ.ਪੀ.ਐੱਲ. 'ਚ ਕਿੰਗਜ਼ ਇਲੈਵਨ ਪੰਜਾਬ ਦੇ ਮੇਂਟਰ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਕ੍ਰਿਕਟ 'ਚ ਕ੍ਰਿਸ ਗੇਲ ਤੋਂ ਜ਼ਿਆਦਾ ਇੰਟਰਟੇਨ ਕੋਈ ਹੋਰ ਨਹੀਂ ਕਰ ਸਕਦਾ। ਸਹਿਵਾਗ ਨੇ 38 ਸਾਲ ਦੇ ਕੈਰੀਬਿਆਈ ਬੱਲੇਬਾਜ਼ ਨੂੰ ਕ੍ਰਿਕਟ ਦਾ ਸਭ ਤੋਂ ਸਫਲ ਬੱਲੇਬਾਜ਼ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਕਿੰਗਜ਼ ਇਲੈਵਨ ਪੰਜਾਬ ਦੇ ਚੌਥੇ ਮੈਚ 'ਚ ਕ੍ਰਿਸ ਗੇਲ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਤੂਫਾਨੀ ਸੈਂਕੜਾ ਲਗਾ ਕੇ ਕ੍ਰਿਕਟ ਜਗਤ 'ਚ ਤਹਿਲਕਾ ਮਚਾ ਦਿੱਤਾ ਸੀ। ਗੇਲ ਨੇ ਸਿਰਫ 63 ਗੇਂਦਾਂ ਦਾ ਸਾਹਮਣਾ ਕਰਦੇ ਹੋਏ 104 ਦੋੜਾਂ ਬਣਾਈਆਂ। ਇਸ ਤੋਂ ਪਹਿਲਾਂ ਵੀ ਗੇਲ ਇਸ ਸੀਜ਼ਨ 'ਚ ਤੇਜ਼ ਅੱਧ ਸੈਂਕੜਾ ਲਗਾ ਚੁੱਕੇ ਹਨ।

ਸਹਿਵਾਗ ਨੇ ਗੇਲ ਦੇ ਬਾਰੇ 'ਚ ਇਹ ਸਾਰੀਆਂ ਗੱਲਾਂ ਬੋਰੀਆ ਮਜੂਮਦਾਰ ਕੀ ਕਿਤਾਬ 'ਇਲੈਵਨ ਗਾਡਸ ਐਂਡ ਏ ਬਿਲੀਅਨ ਇੰਡੀਅਨਜ਼' ਦੇ ਖੁਲਾਸੇ ਤੋਂ ਬਾਅਦ ਕਹੀਆਂ। ਇਸ ਦੌਰਾਨ ਸਹਿਵਾਗ ਨੇ ਟੀਮ ਇੰਡੀਆ ਦੇ ਗੇਦਬਾਜ਼ਾਂ ਦੇ ਬਾਰੇ 'ਚ ਵੀ ਖਾਸ ਗੱਲਾਂ ਕਹੀਆਂ।

ਟੀਮ ਇੰਡੀਆ ਦਾ ਬੈਸਟ ਬੱਲੇਬਾਜ਼ ਪੁੱਛੇ ਜਾਣ 'ਤੇ ਸਹਿਵਾਗ ਨੇ ਜਵਾਬ ਦਿੱਤਾ, ' ਜਵਾਗਤ ਸ਼੍ਰੀਨਾਥ, ਜਹੀਰ ਖਾਨ, ਅਜੀਤ ਅਗਰਕਰ ਅਤੇ ਆਸ਼ੀਸ਼ ਨੇਹਰਾ ਸਾਰੇ ਮੇਰੇ ਦੌਰ 'ਤੇ ਸਭ ਤੋਂ ਚੱਗੇ ਗੇਂਦਬਾਜ਼ ਰਹੇ ਹਨ, ਪਰ ਇਨ੍ਹਾਂ ਖਿਡਾਰੀਆਂ ਨੇ ਇਕੱਠੇ ਜ਼ਿਆਦਾ ਕ੍ਰਿਕਟ ਨਹੀਂ ਖੇਡਿਆ। ਇਸਦੇ ਬਾਵਜੂਦ ਇਹ ਗੇਂਦਬਾਜ਼ ਟੀਮ ਇੰਡੀਆ ਨੂੰ ਵਰਲਡ ਕੱਪ ਸੈਮੀਫਾਈਨਲ ਤੱਕ ਲੈ ਕੇ ਗਏ।'

ਇਸਦੇ ਇਲਾਵਾ ਸਹਿਵਾਗ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ 2019 'ਚ ਹੋਣ ਵਾਲਾ ਵਰਲਡ ਕੱਪ ਜਿੱਤ ਸਕਦੀ ਹੈ। ਮੌਜੂਦਾ ਟੀਮ ਇੰਡੀਆ 'ਚ ਵਿਦੇਸ਼ੀ ਵਿਰੋਧੀਆਂ ਨੂੰ ਹਟਾਉਣ ਦਾ ਦਮ ਹੈ।


Related News