ਫਰਜ਼ੀ ਹਾਲੀਡੇਅ ਪੈਕੇਜ ਦੇ ਨਾਂ ''ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, ਦਿੱਲੀ ਸਣੇ ਕਈ ਸੂਬਿਆਂ ਦੇ 15 ਲੋਕ ਗ੍ਰਿਫ਼ਤਾਰ
Saturday, May 11, 2024 - 12:26 PM (IST)
ਜਲੰਧਰ (ਸੁਧੀਰ)–ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਕਮਿਸ਼ਨਰੇਟ ਪੁਲਸ ਨੇ ਫਰਜ਼ੀ ਹਾਲੀਡੇ ਪੈਕੇਜ ਦੇ ਮੱਦੇਨਜ਼ਰ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਗਿਰੋਹ ਦਾ ਭਾਂਡਾ ਭੰਨਦਿਆਂ 15 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਜੁਆਇੰਟ ਸੀ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦੀਪ ਸਿੰਘ ਨਾਂ ਦੇ ਵਿਅਕਤੀ ਨੇ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ 8 ਮਈ ਨੂੰ ਦੁਪਹਿਰ 1 ਵਜੇ ਉਨ੍ਹਾਂ ਨੇ ਵਿਰਾਟ ਨਾਂ ਦੇ ਇਕ ਵਿਅਕਤੀ ਦਾ ਫੋਨ ਆਇਆ, ਜਿਸ ਵਿਚ ਉਸ ਨੇ ਲਾਜਪਤ ਨਗਰ ਨੇੜੇ ਹੋਟਲ ਫਾਰਚਿਊਨ ਵਿਚ ਇਕ ਹਾਲੀਡੇਅ ਪੈਕੇਜ ਦੇ ਸਬੰਧ ਵਿਚ ਨਵੀਂ ਦਿੱਲੀ ਦੀ ਇਕ ਟੀਮ ਨਾਲ ਮੀਟਿੰਗ ਵਿਚ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਦੱਸਿਆ ਕਿ 9 ਮਈ ਨੂੰ ਗੁਰਦੀਪ ਆਪਣੇ ਪਰਿਵਾਰ ਨਾਲ ਹੋਟਲ ਫਾਰਚਿਊਨ ਦੀ ਪਹਿਲੀ ਮੰਜ਼ਿਲ ਦੇ ਬੋਰਡ ਰੂਮ ਵਿਚ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਮੁਕੇਸ਼ ਦੂਬੇ, ਮੋਹਿਤ ਸੈਣੀ ਅਤੇ ਅਜੈ ਨਾਲ ਹੋਈ, ਜਿਨ੍ਹਾਂ ਨੇ ਉਨ੍ਹਾਂ ਨੂੰ ਹਾਲੀਡੇ ਪੈਕੇਜ ਬਾਰੇ ਦੱਸਿਆ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਗੁਰਦੀਪ ਨੇ ਅੱਗੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੇ ਇਕ ਪੈਕੇਜ ਚੁਣਿਆ ਅਤੇ ਉਨ੍ਹਾਂ ਨੂੰ 2 ਕ੍ਰੈਡਿਟ ਕਾਰਡ ਰਾਹੀਂ ਕੁੱਲ 1 ਲੱਖ 90 ਹਜ਼ਾਰ ਰੁਪਏ ਦਿੱਤੇ। ਸਵਪਨ ਸ਼ਰਮਾ ਨੇ ਦੱਸਿਆ ਕਿ ਬਾਅਦ ਵਿਚ ਕੰਪਨੀ ਦੀ ਐੱਮ. ਜੀ. ਵੀ. ਪੀ. ਐੱਲ. ਦੀ ਵੈੱਬਸਾਈਟ ’ਤੇ ਜਾਣ ’ਤੇ ਪੀੜਤ ਗੁਰਦੀਪ ਨੇ ਪਾਇਆ ਕਿ ਕਾਰਪੈਟ ਪਤਾ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਸੀ. ਪੀ. ਨੇ ਦੱਸਿਆ ਕਿ ਪੁਲਸ ਨੇ ਗੁਰਦੀਪ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਨੰਬਰ 6 ਵਿਚ 15 ਮੁਲਜ਼ਮਾਂ ਖ਼ਿਲਾਫ਼ ਐੱਫ਼. ਆਈ. ਆਰ. ਨੰਬਰ 89 ਮਿਤੀ 10 ਮਈ ਨੂੰ ਧਾਰਾ 420, 465, 467 ਅਤੇ 471 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...
ਕਮਿਸ਼ਨਰੇਟ ਪੁਲਸ ਨੇ ਜੈਪ੍ਰਕਾਸ਼ ਯਾਦਵ ਨਿਵਾਸੀ ਮੁਹੱਲਾ ਨੰਬਰ 32 ਈਸਟ ਲਕਸ਼ਮੀ ਮਾਰਕੀਟ (ਨਵੀਂ ਦਿੱਲੀ), ਮੋਹਿਤ ਨਿਵਾਸੀ ਈ-1504 ਗਲੋਬਲ ਸੋਸਾਇਟੀ ਗੁੜਗਾਓਂ (ਹਰਿਆਣਾ), ਦੀਪਕ ਉਰਫ਼ ਨਿਖਿਲ, ਮੁਕੇਸ਼ ਕੌਸ਼ਲ ਨਿਵਾਸੀ ਮਕਾਨ ਨੰਬਰ 03 ਜਵਾਹਰ ਮੁਹੱਲਾ ਦਿੱਲੀ, ਸੰਦੀਪ ਕੁਮਾਰ ਨਿਵਾਸੀ ਸੁੰਦਰ ਸਾਂਵਰੀ ਸੋਨੀਪਤ, ਥਾਣਾ ਸੋਨੀਪਤ (ਹਰਿਆਣਾ), ਅਭਿਸ਼ੇਕ ਨਿਵਾਸੀ ਓਖੋਰਾ ਕਾਲੋਨੀ ਥਾਣਾ ਗਾਜ਼ੀਆਬਾਦ (ਯੂ. ਪੀ.), ਮੁਕੇਸ਼ ਦੂਬੇ ਨਿਵਾਸੀ ਪਿੰਡ ਬਸਤਾ ਰੀਬਾ, ਥਾਣਾ ਤਿਓਖਰ ਜ਼ਿਲਾ ਰੀਬਾ (ਮੱਧ ਪ੍ਰਦੇਸ਼), ਅਮਨ ਸ਼੍ਰੀਵਾਸਤਵ ਨਿਵਾਸੀ ਮਕਾਨ ਨੰਬਰ 23, ਪੂਰਬੀ ਦਿੱਲੀ, ਰਾਮ ਨਗਰ ਦਿੱਲੀ, ਅਜੈ ਪੁੱਤਰ ਕਮਲ ਨਿਵਾਸੀ ਮਕਾਨ ਨੰਬਰ 52-ਏ ਸ਼ਾਮ ਨਗਰ ਦਿੱਲੀ, ਸ਼ਿਵਮ ਪੁੱਤਰ 103 ਜਵਾਹਰ ਮੁਹੱਲਾ ਬਾਜਰੇ ਵਾਲੀ ਗਲੀ ਸ਼ਾਹਦਰਾ (ਦਿੱਲੀ), ਵਿਕਾਸ ਪੁੱਤਰ ਦਇਆਨੰਦ ਕੌਂਸਲਰ ਨਿਵਾਸੀ ਮਕਾਨ ਨੰਬਰ 100 ਸੈਕਟਰ 5, ਆਰ. ਕੇ. ਪੁਰਮ (ਨਵੀਂ ਦਿੱਲੀ), ਆਸ਼ੀਸ਼ ਨੇਗੀ ਨਿਵਾਸੀ ਪਾਲਮ (ਨਵੀਂ ਦਿੱਲੀ), ਅਮਿਤ ਸਿੰਘ ਨਿਵਾਸੀ ਫਰੀਦਾਬਾਦ (ਹਰਿਆਣਾ), ਪ੍ਰਿਯਾ ਨਿਵਾਸੀ 39/1321 ਡੀ. ਡੀ. ਏ. ਫਲੈਟ ਅੰਬੇਡਕਰ ਨਗਰ (ਦਿੱਲੀ), ਖੁਸ਼ਬੂ ਨਿਵਾਸੀ ਗ੍ਰੇਟਰ ਨੋਇਡਾ ਦਿੱਲੀ (ਥਾਣਾ ਗਾਜ਼ੀਆਬਾਦ) ਅਤੇ ਮੁਸਕਾਨ ਨਿਵਾਸੀ ਐੱਚ. ਐੱਨ. ਓ. 1882 ਕੋਟਲਾ ਮੁਬਾਰਕਪੁਰ ਦਿੱਲੀ, ਥਾਣਾ ਕੋਟਲਾ ਆਦਿ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਵਿਚ ਪਤਾ ਲੱਗਾ ਹੈ ਕਿ ਕਾਬੂ ਸਾਰੇ ਮੁਲਜ਼ਮਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।
ਹੋਟਲ ਫਾਰਚਿਊਨ ’ਚ ਬੋਰਡ ਰੂਮ ਲੈ ਕੇ ਗਾਹਕਾਂ ਨੂੰ ਬਣਾ ਰਹੇ ਸਨ ਆਪਣਾ ਸ਼ਿਕਾਰ : ਜੁਆਇੰਟ ਸੀ. ਪੀ. ਸੰਦੀਪ ਸ਼ਰਮਾ
ਦੂਜੇ ਪਾਸੇ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਪੁਲਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਕਾਬੂ ਮੁਲਜ਼ਮ ਪਿਛਲੇ ਲੱਗਭਗ 2 ਦਿਨਾਂ ਤੋਂ ਲਾਜਪਤ ਨਗਰ ਨੇੜੇ ਸਥਿਤ ਹੋਟਲ ਫਾਰਚਿਊਨ ਵਿਚ ਬੋਰਡ ਰੂਮ ਲੈ ਕੇ ਉਥੇ ਫੋਨ ਕਰ ਕੇ ਗਾਹਕਾਂ ਨੂੰ ਬੁਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਦੀ ਜਾਂਚ ਵਿਚ 2 ਲੋਕਾਂ ਨਾਲ ਲੱਗਭਗ 3 ਲੱਖ 80 ਹਜ਼ਾਰ ਦੀ ਠੱਗੀ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਦੂਜੇ ਪੀੜਤ ਦੀ ਸ਼ਿਕਾਇਤ ਵੀ ਉਨ੍ਹਾਂ ਕੋਲ ਆ ਰਹੇ ਹਨ। ਫਿਲਹਾਲ ਪੁਲਸ ਕਾਬੂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ- ਰੇਲਵੇ ਨੇ ਜਾਰੀ ਕੀਤੀ ਨਵੀਂ ਸੂਚੀ: 13 ਤਕ ਰੱਦ ਰਹਿਣਗੀਆਂ ਕਟੜਾ, ਹਰਿਦੁਆਰ ਅਤੇ ਦਿੱਲੀ ਦੀਆਂ ਇਹ ਟਰੇਨਾਂ
4 ਲੱਖ ਦਾ ਪੈਕੇਜ ਪੌਣੇ 2 ਲੱਖ ’ਚ
ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਕਿ ਚਲਾਕ ਗਿਰੋਹ ਦੇ ਮੈਂਬਰ ਸਸਤੇ ਪੈਕੇਜ ਦੇਣ ਦਾ ਕਹਿ ਕੇ ਲੋਕਾਂ ਨੂੰ ਫੋਨ ਕਰਕੇ ਹੋਟਲ ਵਿਚ ਬੁਲਾਉਂਦੇ ਸਨ। ਉਹ ਲੋਕਾਂ ਨੂੰ 4 ਲੱਖ ਵਾਲਾ ਪੈਕੇਜ ਪੌਣੇ 2 ਲੱਖ ਵਿਚ ਅਤੇ 20 ਹਜ਼ਾਰ ਵਾਲਾ ਹੋਟਲ ਸਿਰਫ਼ 4 ਹਜ਼ਾਰ ਵਿਚ ਦਿਵਾਉਣ ਵਰਗੀਆਂ ਗੱਲਾਂ ਕਰ ਕੇ ਆਪਣੇ ਜਾਲ ਵਿਚ ਫਸਾਉਂਦੇ ਸਨ। ਕਈ ਲੋਕ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਸਨ। ਪੁਲਸ ਇਸ ਗੱਲ ਦਾ ਵੀ ਪਤਾ ਲਾ ਰਹੀ ਹੈ ਕਿ ਕਾਬੂ ਗਿਰੋਹ ਦੇ ਮੈਂਬਰ ਲੋਕਾਂ ਨੂੰ ਫੋਨ ਕਰਨ ਲਈ ਉਨ੍ਹਾਂ ਦੇ ਨਾਂ ਅਤੇ ਪਤੇ ਕਿਥੋਂ ਅਤੇ ਕਿਵੇਂ ਲੈਂਦੇ ਸਨ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਾਬੂ ਗਿਰੋਹ ਦੇ ਮੈਂਬਰ ਜਲੰਧਰ ਤੋਂ ਇਲਾਵਾ ਕਿਥੇ-ਕਿਥੇ ਜਾ ਕੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਸਨ। ਫਿਲਹਾਲ ਪੁਲਸ ਕਾਬੂ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ- ਗਦਾਈਪੁਰ ’ਚ ਬੈੱਡ ’ਚੋਂ ਮਿਲੀ ਲਾਸ਼ ਵਿਨੋਦ ਦੀ ਨਹੀਂ ਸੇਵਾਮੁਕਤ ਫ਼ੌਜੀ ਦੀ ਨਿਕਲੀ, ਹੈਰਾਨ ਕਰ ਦੇਣ ਵਾਲੇ ਹੋਏ ਖ਼ੁਲਾਸੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8