ਦਿੱਲੀ ਦੀ ਜਨਤਾ ਨੂੰ ਆਪਣਾ ਪਰਿਵਾਰ ਮੰਨਦੇ ਹਨ CM ਅਰਵਿੰਦ ਕੇਜਰੀਵਾਲ : ਭਗਵੰਤ ਮਾਨ

05/13/2024 11:02:03 AM

ਜਲੰਧਰ/ਨਵੀਂ ਦਿੱਲੀ/ਚੰਡੀਗੜ੍ਹ (ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਉਮੀਦਵਾਰ ਸੋਮਨਾਥ ਭਾਰਤੀ ਦਾ ਝਾੜੂ ਵਾਲਾ ਬਟਨ ਤੀਜੇ ਨੰਬਰ ’ਤੇ ਹੈ ਪਰ ਉਨ੍ਹਾਂ ਨੇ ਆਉਣਾ ਪਹਿਲੇ ਨੰਬਰ ’ਤੇ ਹੈ। ਤੁਹਾਡਾ ਉਤਸ਼ਾਹ ਅਤੇ ਪਿਆਰ ਵੇਖ ਕੇ ਮੇਰਾ ਮਨ ਖ਼ੁਸ਼ੀ ਨਾਲ ਭਰ ਗਿਆ ਹੈ। ਅਸੀਂ ਰੈਲੀ ਵਿਚ ਆਏ ਸਾਰੇ ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਹਰ ਕਿਸੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਤੁਹਾਡੇ ਹਰਮਨ ਪਿਆਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ’ਚੋਂ ਬਾਹਰ ਆਉਂਦੇ ਸਾਰ ਹੀ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਲੋਕਾਂ ਨੂੰ ਮਿਲਣਾ ਹੈ, ਮੈਂ ਉੱਥੇ ਜਾਵਾਂਗਾ, ਜਿੱਥੇ ਪ੍ਰੋਗਰਾਮ ਰੱਖਿਆ ਗਿਆ ਹੈ। ਉਹ ਲਗਾਤਾਰ ਪ੍ਰੋਗਰਾਮਾਂ ਵਿਚ ਹਿੱਸਾ ਲੈ ਰਹੇ ਹਨ। ਇਸ ਦਾ ਮਤਲਬ ਹੈ ਕਿ ਉਹ ਜੇਲ੍ਹ ਵਿਚ ਤੁਹਾਨੂੰ ਬਹੁਤ ਯਾਦ ਕਰ ਰਹੇ ਸਨ। ਜੇਲ੍ਹ ’ਚੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਕਿਹਾ ਕਿ ਉਹ ਘਰ ਨਹੀਂ ਸਗੋਂ ਦਿੱਲੀ ਦੇ ਲੋਕਾਂ ਕੋਲ ਜਾਣਾ ਚਾਹੁੰਦੇ ਹਨ। ਜਨਤਾ ਨੂੰ ਇੰਨਾ ਪਿਆਰ ਕਰਨ ਵਾਲਾ ਨੇਤਾ ਸ਼ਾਇਦ ਹੀ ਵੇਖਿਆ ਹੋਵੇ। ਆਪਣੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਤਾਂ ਬਹੁਤ ਸਾਰੇ ਹਨ ਪਰ ਅਜਿਹੇ ਬਹੁਤ ਘੱਟ ਹਨ, ਜੋ ਪੂਰੇ ਦਿੱਲੀ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬੱਸ 'ਚੋਂ ਉਤਰਦੇ ਹੀ ਵਿਅਕਤੀ ਨੂੰ ਮਾਰ ਦਿੱਤੀ ਗੋਲ਼ੀ, ਵੀਡੀਓ 'ਚ ਵੇਖੋ ਖ਼ੌਫ਼ਨਾਕ ਮੰਜ਼ਰ

ਉਨ੍ਹਾਂ ਕਿਹਾ ਕਿ ਇਸ ਵਾਰ ਕੇਂਦਰ ’ਚ ‘ਇੰਡੀਆ’ਗਠਜੋੜ ਦੀ ਸਰਕਾਰ ਆ ਰਹੀ ਹੈ ਅਤੇ ਸਰਕਾਰ ਬਣਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਦਾ ਹੋਵੇਗਾ। ਅਸੀਂ ਸੱਤਾ ਵਿਚ ਆਉਂਦੇ ਸਾਰ ਹੀ ਸਭ ਤੋਂ ਪਹਿਲਾਂ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦੇਵਾਂਗੇ। ਭਾਜਪਾ ਭਾਵੇਂ ਵੱਡੇ-ਵੱਡੇ ਦਾਅਵੇ ਕਰੇ ਪਰ ਦਿੱਲੀ ਦੇ ਜ਼ਿਆਦਾਤਰ ਲੋਕ ਆਪਣੇ ਸੰਸਦ ਮੈਂਬਰਾਂ ਦੇ ਨਾਂ ਵੀ ਨਹੀਂ ਜਾਣਦੇ, ਕਿਉਂਕਿ ਉਹ ਕਦੇ ਵੀ ਲੋਕਾਂ ਵਿਚ ਨਹੀਂ ਆਉਂਦੇ ਅਤੇ ਨਾ ਹੀ ਸੰਪਰਕ ਵਿਚ ਰਹਿੰਦੇ ਹਨ। ਰੋਡ ਸ਼ੋਅ ਦੌਰਾਨ ਜਦੋਂ ਮੋਤੀ ਨਗਰ ਅਤੇ ਉੱਤਮ ਨਗਰ ਵਿਧਾਨ ਸਭਾ ਹਲਕਿਆਂ ’ਚ ਅਰਵਿੰਦ ਕੇਜਰੀਵਾਲ ਨੇ ਜਨਤਾ ਨੂੰ ਸਥਾਨਕ ਸੰਸਦ ਮੈਂਬਰਾਂ ਦਾ ਨਾਂ ਪੁੱਛਿਆ ਤਾਂ ਦੋਵੇਂ ਥਾਵਾਂ ’ਤੇ ਜਨਤਾ ਭਾਜਪਾ ਦੇ ਸੰਸਦ ਮੈਂਬਰਾਂ ਦਾ ਨਾਂ ਨਹੀਂ ਦੱਸ ਸਕੀ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਲਗਜ਼ਰੀ ਗੱਡੀਆਂ ਤੇ ਟਰੱਕ ਸਣੇ 84 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News