ਭਾਰਤ ਨੂੰ ਲੈ ਕੇ ਕੈਨੇਡਾ ਨੇ ਉਗਲਿਆ ਜ਼ਹਿਰ, ਦੇਸ਼ ’ਚ ਦਖ਼ਲਅੰਦਾਜ਼ੀ ਕਰਨ ਵਾਲਾ ਦੱਸਿਆ ‘ਸਭ ਤੋਂ ਵੱਡਾ ਦੋਸ਼ੀ’

Saturday, May 11, 2024 - 06:00 AM (IST)

ਭਾਰਤ ਨੂੰ ਲੈ ਕੇ ਕੈਨੇਡਾ ਨੇ ਉਗਲਿਆ ਜ਼ਹਿਰ, ਦੇਸ਼ ’ਚ ਦਖ਼ਲਅੰਦਾਜ਼ੀ ਕਰਨ ਵਾਲਾ ਦੱਸਿਆ ‘ਸਭ ਤੋਂ ਵੱਡਾ ਦੋਸ਼ੀ’

ਓਟਾਵਾ (ਇੰਟ)– ਕੈਨੇਡਾ ਦੀ ਸੁਰੱਖਿਆ ਖ਼ੁਫ਼ੀਆ ਏਜੰਸੀ (ਸੀ. ਐੱਸ. ਆਈ. ਸੀ.) ਨੇ ਆਪਣੀ 2017 ਦੀ ਇਕ ਰਿਪੋਰਟ ’ਚ ਕਿਹਾ ਹੈ ਕਿ ਵੈਨਕੂਵਰ ਤੇ ਟੋਰਾਂਟੋ ’ਚ ਭਾਰਤੀ ਖ਼ੁਫ਼ੀਆ ਨੈੱਟਵਰਕ ਨੇ ਸਿੱਖਾਂ ’ਤੇ ਹਮਲਿਆਂ ਦੀ ਯੋਜਨਾ ਬਣਾਈ ਸੀ। ਰਿਪੋਰਟ ’ਚ ਸਿਫਾਰਿਸ਼ ਕੀਤੀ ਗਈ ਸੀ ਕਿ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਦੇ ਪ੍ਰਭਾਵ ਤੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ ’ਚ ਇਸ ਦੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਰ ਕੈਨੇਡਾ ਸਰਕਾਰ ਨੇ ਮਾਮਲੇ ਦੀ ਸਿਆਸੀ ਨਾਜ਼ੁਕਤਾ ਕਾਰਨ ਇਸ ਸਿਫਾਰਿਸ਼ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨੇ ਇਸ ਡਰ ਤੋਂ ਰਿਪੋਰਟ ’ਤੇ ਕਦਮ ਨਹੀਂ ਚੁੱਕੇ ਕਿ ਇਸ ਨਾਲ ਭਾਰਤ ਨਾਰਾਜ਼ ਹੋ ਜਾਵੇਗਾ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਮੁਸ਼ਕਿਲ ’ਚ ਪੈ ਸਕਦਾ ਹੈ। ਕੈਨੇਡਾ ਸਰਕਾਰ ਦੇ ਇਸ ਰਵੱਈਏ ਕਾਰਨ ਵੈਨਕੂਵਰ ਤੇ ਟੋਰਾਂਟੋ ’ਚ ਭਾਰਤੀ ਨੈੱਟਵਰਕ ਨੇ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਜਾਰੀ ਰੱਖਿਆ।

ਇਹ ਖ਼ਬਰ ਵੀ ਪੜ੍ਹੋ : ਅਜਿਹਾ ਦਰਿੰਦਾ ਪਿਓ ਕਿਸੇ ਨੂੰ ਨਾ ਮਿਲੇ! 14 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ, ਪਹਿਲਾਂ ਵੀ ਕਰ ਚੁੱਕਾ ਗਲਤ ਕੰਮ

ਰਿਪੋਰਟ ’ਚ ਕਿਹਾ ਗਿਆ ਹੈ ਕਿ ਕੈਨੇਡਾ ’ਚ 2 ਦੇਸ਼ਾਂ ਨੇ ਸਭ ਤੋਂ ਵੱਧ ਦਖ਼ਲਅੰਦਾਜ਼ੀ ਕੀਤੀ ਪਰ ਇਨ੍ਹਾਂ ’ਚ ਭਾਰਤ ਸਭ ਤੋਂ ਵੱਡਾ ਦੋਸ਼ੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2016 ਤੋਂ ਬਾਅਦ ਕੈਨੇਡਾ ’ਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੇ ਪ੍ਰਭਾਵ ਹਾਸਲ ਕਰਨ ਲਈ ਸਰਕਾਰੀ ਅਦਾਰਿਆਂ ’ਚ ਘੁਸਪੈਠ ਕਰਨ ਵਾਲੀਆਂ ਭਾਰਤੀ ਖ਼ੁਫ਼ੀਆ ਸਰਗਰਮੀਆਂ ’ਚ ਕਾਫ਼ੀ ਵਾਧਾ ਹੋਇਆ ਹੈ।

ਕੈਨੇਡਾ ਦੇ ਖ਼ੁਫ਼ੀਆ ਅਧਿਕਾਰੀਆਂ ਮੁਤਾਬਕ ਭਾਰਤੀ ਦੂਤਘਰ ਦੇ 2 ਅਧਿਕਾਰੀਆਂ ਪਰਾਗ ਜੈਨ ਤੇ ਅਮਰਜੀਤ ਸਿੰਘ ਨੇ ਇਸ ਕੰਮ ’ਚ ਅਹਿਮ ਭੂਮਿਕਾ ਨਿਭਾਈ। ਇਹ ਦੋਵੇਂ ਗੁਰਦੁਆਰਿਆਂ ’ਚ ਭਾਰਤ ਪੱਖੀ ਸਿੱਖਾਂ ਦਾ ਪ੍ਰਭਾਵ ਵਧਾਉਣ, ਖ਼ਾਲਿਸਤਾਨੀ ਵਿਰੋਧੀਆਂ ਵਿਰੁੱਧ ਮੁਹਿੰਮਾਂ ਚਲਾਉਣ, ਖ਼ਾਲਿਸਤਾਨ ਦਾ ਵਿਰੋਧ ਕਰਨ ਵਾਲੇ ਸਿੱਖਾਂ ਲਈ ਵੀਜ਼ਿਆਂ ਦਾ ਪ੍ਰਬੰਧ ਕਰਨ ਤੇ ਉਨ੍ਹਾਂ ਨੂੰ ਪੈਸੇ ਦੇਣ ’ਚ ਸਭ ਤੋਂ ਅੱਗੇ ਸਨ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਖ਼ੁਫ਼ੀਆ ਏਜੰਸੀ ਨੇ ਸਿੱਖ ਭਾਈਚਾਰੇ ’ਚ ‘ਆਪਣੇ ਲੋਕਾਂ’ ਦੇ ਰਾਹੀਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੰਦਾ ਵੀ ਦਿਵਾਇਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਡਿਪਲੋਮੈਟਾਂ ਨੇ ਪੱਤਰਕਾਰਾਂ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਣਾ ਏਜੰਟ ਬਣਾਇਆ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News