ਤੇਂਦੁਲਕਰ ਨੇ ਕਿਹਾ- ਟੈਸਟ ਸੀਰੀਜ਼ 'ਚ ਇਸ ਭਾਰਤੀ ਬੱਲੇਬਾਜ਼ 'ਤੇ ਰਹਿਣਗੀਆਂ ਨਜ਼ਰਾਂ

11/25/2020 4:09:26 PM

ਨਵੀਂ ਦਿੱਲੀ— ਭਾਰਤ ਦੀ ਆਸਟਰੇਲੀਆ ਖ਼ਿਲਾਫ਼ ਆਗਾਮੀ ਟੈਸਟ ਸੀਰੀਜ਼ 'ਤੇ ਸਚਿਨ ਤੇਂਦੁਲਕਰ ਨੇ ਕਿਹਾ ਕਿ ਇਸ ਵੱਕਾਰੀ ਸੀਰੀਜ਼ 'ਚ ਵਿਰਾਟ ਕੋਹਲੀ ਦੀ ਗ਼ੈਰਮੌਜੂਦਗੀ ਦੇ ਬਾਅਦ ਸਭ ਤੋਂ ਜ਼ਿਆਦਾ ਨਜ਼ਰਾਂ ਚੇਤੇਸ਼ਵਰ ਪੁਜਾਰਾ 'ਤੇ ਹੀ ਰਹਿਣਗੀਆਂ। ਜੇਕਰ ਉਨ੍ਹਾਂ ਦਾ ਬੱਲਾ ਚਲਿਆ ਤਾਂ ਭਾਰਤੀ ਟੀਮ ਫ਼ਰੰਟ ਫ਼ੁਟ 'ਤੇ ਆ ਸਕਦੀ ਹੈ। ਤੇਂਦੁਲਕਰ ਨੇ ਕਿਹਾ ਕਿ ਇਸ ਸਮੇਂ ਆਸਟਰੇਲੀਆ ਦਾ ਬੱਲੇਬਾਜ਼ੀ ਕ੍ਰਮ ਬਿਹਤਰ ਲਗ ਰਿਹਾ ਹੈ। ਉਨ੍ਹਾਂ ਕਿਹਾ- ਸਮਿਥ, ਵਾਰਨਰ ਤੇ ਮਾਰਨਸ ਅਹਿਮ ਹੋਣਗੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਜਿੱਥੇ ਤਕ ਤਿਆਰੀ ਦਾ ਸਵਾਲ ਹੈ ਤਾਂ ਭਾਰਤੀ ਟੀਮ ਕੋਈ ਕਮੀ ਨਹੀਂ ਛੱਡੇਗੀ।
PunjabKesari
ਇਹ ਵੀ ਪੜ੍ਹੋ : ਸੰਗੀਤਾ ਤੇ ਬਜਰੰਗ ਪੂਨੀਆ ਦਾ ਵਿਆਹ ਅੱਜ, ਲੋਕਾਂ ਲਈ ਮਿਸਾਲ ਬਣੇਗਾ ਇਹ ਵਿਆਹ, ਜਾਣੋ ਕਿਵੇਂ

ਭਾਰਤ ਦੇ ਬਾਰਡਰ ਗਾਵਸਕਰ ਟਰਾਫੀ ਆਪਣੇ ਕੋਲ ਰੱਖਣ ਦੀ ਕਾਫ਼ੀ ਸੰਭਾਵਨਾ ਜਤਾਉਂਦੇ ਹੋਏ ਤੇਂਦੁਲਕਰ ਨੇ ਕਿਹਾ- ਦੋ ਸੀਨੀਅਰ ਖਿਡਾਰੀਆਂ ਦੀ ਟੀਮ 'ਚ ਵਾਪਸੀ ਤੇ ਲਾਬੁਸ਼ੇਨ ਦੀ ਮੌਜੂਦਗੀ ਨਾਲ ਬੱਲੇਬਾਜ਼ੀ ਕ੍ਰਮ ਕਾਫ਼ੀ ਬਿਹਤਰ ਹੋਇਆ ਹੈ। ਇਹ ਜ਼ਿਆਦਾ ਮੁਕਾਬਲੇਬਾਜ਼ੀ ਵਾਲੀ ਸੀਰੀਜ਼ ਹੋਵੇਗੀ ਤੇ ਮੈਨੂੰ ਯਕੀਨ ਹੈ ਕਿ ਭਾਰਤ ਇਸ ਲਈ ਤਿਆਰ ਹੈ।
ਇਹ ਵੀ ਪੜ੍ਹੋ : ਇੰਗਲੈਂਡ ਟੀਮ ਭਾਰਤ ਦੌਰੇ 'ਚ ਚਾਰ ਟੈਸਟ ਮੈਚ ਖੇਡੇਗੀ : ਗਾਂਗੁਲੀ

ਤੇਂਦੁਲਕਰ ਨੇ ਸਹਿਮਤੀ ਜਤਾਈ ਕਿ ਤਿੰਨ ਟੈਸਟ ਮੈਚਾਂ 'ਚ ਵਿਰਾਟ ਦੇ ਨਹੀਂ ਖੇਡਣ ਨਾਲ ਫ਼ਰਕ ਪੈਦਾ ਹੋਵੇਗਾ ਪਰ ਇਹ ਹੋਰਨਾਂ ਖਿਡਾਰੀਆਂ ਨੂੰ ਮੌਕਾ ਦੇਵੇਗਾ। ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਪਹਿਲੇ ਟੈਸਟ ਦੇ ਬਾਅਦ ਭਾਰਤ ਆਉਣਗੇ। ਉਨ੍ਹਾਂ ਕਿਹਾ- ਇਸ 'ਚ ਕੋਈ ਸ਼ੱਕ ਨਹੀਂ ਕਿ ਵਿਰਾਟ ਦੇ ਨਾ ਹੋਣ ਨਾਲ ਵੱਡਾ ਫ਼ਰਕ ਪੈਦਾ ਹੋਵੇਗਾ ਤੇ ਨਾਲ ਹੀ ਸਾਡੇ ਕੋਲ ਜਿਸ ਤਰ੍ਹਾਂ ਦੀ ਬੈਂਚ ਸਟ੍ਰੈਂਥ ਤੇ ਹੁਨਰ ਹੈ ਉਸ ਨੂੰ ਦੇਖਦੇ ਹੋਏ ਇਹ ਕਿਸੇ ਹੋਰ ਦੇ ਕੋਲ ਖ਼ੁਦ ਨੂੰ ਸਥਾਪਤ ਕਰਨ ਦਾ ਚੰਗਾ ਮੌਕਾ ਹੋਵੇਗਾ।
PunjabKesari
ਇਹ ਵੀ ਪੜ੍ਹੋ : ICC ਦੇ ਨਵੇਂ ਪ੍ਰਧਾਨ ਚੁਣੇ ਗਏ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ

ਤੇਂਦੁਲਕਰ ਨੇ ਕਿਹਾ ਕਿ ਟੈਸਟ ਮੈਚਾਂ 'ਚ ਚੇਤੇਸ਼ਵਰ ਪੁਜਾਰਾ ਦੀ ਮੌਜੂਦਗੀ ਬੇਹੱਦ ਮਹੱਤਵਪੂਰਨ ਹੋਵੇਗੀ। ਉਨ੍ਹਾਂ ਕਿਹਾ- ਮੈਂ ਚੇਤੇਸ਼ਵਰ ਪੁਜਾਰਾ ਦਾ ਨਾਂ ਵਿਰਾਟ ਦੇ ਨਾਲ ਰੱਖਾਂਗਾ। ਇਹ ਦੋਵੇਂ ਖਿਡਾਰੀ ਸਭ ਤੋਂ ਜ਼ਿਆਦਾ ਸਮੇਂ ਤਕ ਨਾਲ ਖੇਡੇ ਹਨ। ਅਜਿੰਕਯ ਰਹਾਨੇ ਵੀ ਪਰ ਆਖ਼ਰੀ ਗਿਆਰਾਂ 'ਚ ਉਸ ਨੂੰ ਲਗਾਤਾਰ ਓਨੇ ਮੌਕੇ ਨਹੀਂ ਮਿਲੇ ਜਿੰਨੇ ਪੁਜਾਰਾ ਤੇ ਵਿਰਾਟ ਨੂੰ ਮਿਲੇ।


Tarsem Singh

Content Editor

Related News