ਤੇਪੇ ਸੇਗਮੇਨ ਸ਼ਤਰੰਜ : ਵਿਦਿਤ ਦੀ ਹੌਲੀ ਸ਼ੁਰੂਆਤ

05/07/2018 11:49:49 AM

ਮਾਲਮੋ —6 ਧਾਕੜ ਗ੍ਰੈਂਡ ਮਾਸਟਰਾਂ ਵਿਚਾਲੇ ਖੇਡੇ ਜਾ ਰਹੇ ਤੇਪੇ ਸੇਗਮੇਨ ਸ਼ਤਰੰਜ ਟੂਰਨਾਮੈਂਟ 'ਚ ਪਹਿਲੇ 2 ਰਾਊਂਡਜ਼ ਵਿਚ ਭਾਰਤ ਦੇ ਨੌਜਵਾਨ ਸਿਤਾਰੇ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਨੇ ਪਹਿਲੇ ਦੋਵੇਂ ਮੈਚ ਡਰਾਅ ਖੇਡਦੇ ਹੋਏ ਹੌਲੀ ਸ਼ੁਰੂਆਤ ਕੀਤੀ ਹੈ। ਪਹਿਲੇ ਰਾਊਂਡ ਵਿਚ ਉਸ ਨੇ ਵਿਸ਼ਵ ਜੂਨੀਅਰ ਚੈਂਪੀਅਨ ਨਾਰਵੇ ਦੇ ਆਰੀਅਨ ਤਾਰੀ ਨਾਲ ਡਰਾਅ ਖੇਡਿਆ, ਜਦਕਿ ਦੂਜੇ ਰਾਊਂਡ ਵਿਚ ਮੇਜ਼ਬਾਨ ਸਵੀਡਨ ਦੇ ਨਿਲਸ ਗ੍ਰਾਂਡਿਲਿਓਸ ਨਾਲ ਮੈਚ ਬਰਾਬਰੀ 'ਤੇ ਖੇਡਿਆ। ਰਾਊਂਡ ਰੌਬਿਨ ਆਧਾਰ 'ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਵਿਦਿਤ ਨੂੰ ਸਾਰੇ ਖਿਡਾਰੀਆਂ ਨਾਲ ਇਕ-ਇਕ ਮੈਚ ਖੇਡਣਾ ਹੈ। ਅਜਿਹੀ ਹਾਲਤ 'ਚ ਹੁਣ ਉਸ ਨੂੰ ਆਉਣ ਵਾਲੇ ਰਾਊਂਡਜ਼ ਵਿਚ ਹੰਗਰੀ ਦੇ ਬੀ. ਗਲੇਦੁਰਾ, ਰੂਸ ਦੇ ਧਾਕੜ ਗ੍ਰੈਂਡ ਮਾਸਟਰ ਅਲੈਕਜ਼ੈਂਡਰ ਮੋਰੋਜੋਵਿਚ ਤੇ ਸਵੀਡਨ ਦੇ ਜਾਨਸਨ ਲੀਨੂਸ ਵਿਰੁੱਧ ਜਿੱਤ ਦੀ ਭਾਲ ਹੋਵੇਗੀ।


Related News