IPL 2022 : ਕੋਲਕਾਤਾ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ
Saturday, Mar 26, 2022 - 11:01 PM (IST)
ਮੁੰਬਈ- ਉਮੇਸ਼ ਯਾਦਵ (20 ਦੌੜਾਂ 'ਤੇ 2 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਜਿੰਕਯ ਰਹਾਣੇ (34 ਗੇਂਦਾਂ ਵਿਚ 44 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੈਸ਼ਨ ਦੇ ਪਹਿਲੇ ਮੈਚ ਵਿਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ 6 ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਚੇਨਈ ਦੀ ਟੀਮ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ 38 ਗੇਂਦਾਂ ਵਿਚ ਅਜੇਤੂ 50 ਦੌੜਾਂ ਦੀ ਪਾਰੀ ਦੇ ਬਾਵਜੂਦ ਪੰਜ ਵਿਕਟਾਂ 'ਤੇ 131 ਦੌੜਾਂ ਹੀ ਬਣਾ ਸੀ। ਕੇ. ਕੇ. ਆਰ. ਨੇ 18.03 ਓਵਰ ਵਿਚ ਚਾਰ ਵਿਕਟਾਂ 'ਤੇ 133 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਪਿਛਲੇ ਸੈਸ਼ਨ ਦੇ ਫਾਈਨਲ ਵਿਚ ਮਿਲੀ ਹਾਰ ਦੇ ਗਮ ਨੂੰ ਕੁਝ ਹੱਦ ਤੱਕ ਘੱਟ ਕੀਤਾ।
ਮੈਨ ਆਫ ਦਿ ਮੈਚ ਉਮੇਸ਼ ਯਾਦਵ ਨੇ ਚੇਨਈ ਦੇ ਸਲਾਮੀ ਬੱਲੇਬਾਜ਼ਾਂ ਰਿਤੁਰਾਜ ਗਾਇਕਵਾੜ (ਜ਼ੀਰੋ) ਅਤੇ ਡੇਵੋਨ ਕਾਵਨੇ (3) ਨੂੰ ਸਸਤੇ 'ਤ ਪੈਵੇਲੀਅਨ ਭੇਜ ਕੇ ਕੇ. ਕੇ. ਆਰ. ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਨ੍ਹਾਂ ਸ਼ੁਰੂਆਤੀ ਝਟਕਿਆਂ ਤੋਂ ਚੇਨਈ ਦੀ ਟੀਮ ਉੱਭਰਨ ਵਿਚ ਅਸਫਲ ਰਹੀ। ਧੋਨੀ ਨੇ ਹਾਲਾਂਕਿ ਆਖਰੀ ਓਵਰਾਂ ਵਿਚ ਧਮਾਕੇਦਾਰ ਬੱਲੇਬਾਜ਼ੀ ਕਰ ਟੀਮ ਨੂੰ ਸਮਾਨਜਨਕ ਸਕੋਰ ਤੱਕ ਪਹੁੰਚਾਇਆ। ਸਾਬਕਾ ਕਪਤਾਨ ਨੇ ਆਪਣੀ ਅਜੇਤੂ ਪਾਰੀ ਵਿਚ ਸੱਤ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਸਾਬਕ ਕੀਤਾ ਕਿ ਭਾਵੇਂ ਹੀ ਉਨ੍ਹਾਂ ਨੇ ਉਮਰ ਦੇ 40ਵੇਂ ਪੜਾਅ ਨੂੰ ਪਾਰ ਕਰ ਲਿਆ ਹੋਵੇ ਪਰ ਬੱਲੇਬਾਜ਼ੀ ਦੇ ਦਮਖਮ ਬਾਕੀ ਹੈ। ਉਹ ਐਡਮ ਗਿਲਕ੍ਰਿਸਟ ਅਤੇ ਕ੍ਰਿਸ ਗੇਲ ਤੋਂ ਬਾਅਦ ਆਈ. ਪੀ. ਐੱਲ. ਵਿਚ ਅਰਧ ਸੈਂਕੜਾ ਲਗਾਉਣ ਵਾਲੇ ਤੀਜੇ ਸਭ ਤੋਂ ਉਮਰ ਵਰਗ ਦੇ ਖਿਡਾਰੀ ਬਣੇ। ਉਨ੍ਹਾਂ ਨੇ ਆਈ. ਪੀ. ਐੱਲ. ਵਿਚ ਲਗਭਗ ਤਿੰਨ ਸਾਲ ਤੋਂ ਬਾਅਦ ਅਰਧ ਸੈਂਕੜਾ ਲਗਾਇਆ ਹੈ। ਉਸਦਾ ਪਿਛਲਾ ਅਰਧ ਸੈਂਕੜਾ 21 ਅਪ੍ਰੈਲ 2019 ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਅਜੇਤੂ 84 ਦੌੜਾਂ ਦੀ ਪਾਰੀ ਦੇ ਰੂਪ ਵਿਚ ਆਇਆ ਸੀ।
ਧੋਨੀ ਨੇ ਆਈ. ਪੀ. ਐੱਲ. ਵਿਚ 24ਵਾਂ ਅਰਧ ਸੈਂਕੜਾਂ ਲਗਾਉਣ ਦੇ ਨਾਲ 6ਵੇਂ ਵਿਕਟ ਦੇ ਲਈ ਟੀਮ ਦੇ ਨਵੇਂ ਕਪਤਾਨ ਰਵਿੰਦਰ ਜਡੇਜਾ ਦੇ ਨਾਲ 66 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਜਡੇਜਾ ਨੇ 28 ਗੇਂਦਾਂ ਦੀ ਅਜੇਤੂ ਪਾਰੀ ਵਿਚ 26 ਦੌੜਾਂ ਬਣਾਈਆਂ, ਜਿਸ ਵਿਚ ਪਾਰੀ ਦੀ ਆਖਰੀ ਗੇਂਦ 'ਤੇ ਲਗਾਇਆ ਛੱਕਾ ਸ਼ਾਮਿਲ ਹੈ। ਕੇ. ਕੇ. ਆਰ ਦੇ ਲਈ ਉਮੇਸ਼ ਨੇ 2 ਜਦਕਿ ਚੱਕਰਵਤੀ ਅਤੇ ਰਸੇਲ ਨੇ 1-1 ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਪਲੇਇੰਗ ਇਲੈਵਨ-
ਕੋਲਕਾਤਾ ਨਾਈਟ ਰਾਈਡਰਜ਼ :- ਵੈਂਕਟੇਸ਼ ਅਈਅਰ, ਅਜਿੰਕਯ ਰਹਾਣੇ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਸੈਮ ਬਿਲਿੰਗਜ਼ (ਵਿਕਟਕੀਪਰ), ਆਂਦਰੇ ਰਸੇਲ, ਸੁਨੀਲ ਨਰਾਇਣ, ਸ਼ੈਲਡਨ ਜੈਕਸਨ, ਉਮੇਸ਼ ਯਾਦਵ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਚੇਨਈ ਸੁਪਰ ਕਿੰਗਜ਼ :- ਰਿਤੁਰਾਜ ਗਾਇਕਵਾੜ, ਡੇਵੋਨ ਕਾਨਵੇਅ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ (ਕਪਤਾਨ), ਸ਼ਿਵਮ ਦੁਬੇ, ਐਮ. ਐਸ. ਧੋਨੀ (ਵਿਕਟਕੀਪਰ), ਡਵੇਨ ਬ੍ਰਾਵੋ, ਮਿਸ਼ੇਲ ਸੈਂਟਨਰ, ਐਡਮ ਮਿਲਨੇ, ਤੁਸ਼ਾਰ ਦੇਸ਼ਪਾਂਡੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।