CSK v RR : ਚੇਨਈ ਨੇ ਰਾਜਸਥਾਨ ਨੂੰ 45 ਦੌੜਾਂ ਨਾਲ ਹਰਾਇਆ

Monday, Apr 19, 2021 - 11:17 PM (IST)

CSK v RR : ਚੇਨਈ ਨੇ ਰਾਜਸਥਾਨ ਨੂੰ 45 ਦੌੜਾਂ ਨਾਲ ਹਰਾਇਆ

ਮੁੰਬਈ- ਮੋਈਨ ਅਲੀ ਤੇ ਰਵਿੰਦਰ ਜਡੇਜਾ ਦੇ ਫਿਰਕੀ ਦੇ ਜਾਦੂ ਨਾਲ ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਸੋਮਵਾਰ ਨੂੰ ਇੱਥੇ ਰਾਜਸਥਾਨ ਰਾਇਲਜ਼ ਨੂੰ 45 ਦੌੜਾਂ ਨਾਲ ਹਰਾਇਆ। ਸੈਮਸਨ ਨੇ ਟਾਸ ਜਿੱਤੇ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸੁਪਰ ਕਿੰਗਜ਼ ਦੇ 189 ਦੌੜਾਂ ਦੇ ਟੀਚੇ ਦਾ ਪਿੱਛੇ ਕਰਦੀ ਹੋਈ ਰਾਇਲਜ਼ ਦੀ ਟੀਮ ਮੋਈਨ ਅਲੀ (7 ਦੌੜਾਂ 'ਤੇ 3 ਵਿਕਟਾਂ ) ਤੇ ਜਡੇਜਾ (28 ਦੌੜਾਂ 'ਤੇ 2 ਵਿਕਟਾਂ ) ਸੈਮ ਕਿਊਰੇਨ (24 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 9 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਰਾਇਲਜ਼ ਵਲੋਂ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਸਭ ਤੋਂ ਜ਼ਿਆਦਾ 49 ਦੌੜਾਂ ਬਣਾਈਆਂ। ਚੇਨਈ ਨੇ ਲਗਾਤਾਰ ਵਿਕਟ ਗੁਆਏ। ਚੇਤਨ ਸਕਾਰੀਆ (36 ਦੌੜਾਂ 'ਤੇ ਤਿੰਨ ਵਿਕਟਾਂ) ਤੇ ਕ੍ਰਿਸ ਮੌਰਿਸ (33 ਦੌੜਾਂ 'ਤੇ 2 ਵਿਕਟਾਂ) ਦੀ ਗੇਂਦਬਾਜ਼ੀ ਦੇ ਬਾਵਜੂਦ 9 ਵਿਕਟਾਂ 'ਤੇ 188 ਦੌੜਾਂ ਦਾ ਚੁਣੌਤੀ ਪੂਰਨ ਸਕੋਰ ਖੜਾ ਕੀਤਾ।


PunjabKesari

PunjabKesari

ਸੁਪਰ ਕਿੰਗਜ਼ ਦਾ ਕੋਈ ਬੱਲੇਬਾਜ਼ ਵਧੀਆ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਨਹੀਂ ਬਦਲ ਸਕਿਆ। ਫਾਫ ਡੂ ਪਲੇਸਿਸ 33 ਦੌੜਾਂ ਬਣਾ ਕੇ ਟੀਮ ਦੇ ਚੋਟੀ ਦੇ ਸਕੋਰਰ ਰਹੇ, ਜਦਕਿ ਅੰਬਾਤੀ ਰਾਇਡੂ (27) ਤੇ ਮੋਈਨ (26) ਵੀ ਵਧੀਆ ਸ਼ੁਰੂਆਤ ਦਾ ਫਾਇਦਾ ਨਹੀਂ ਉਠਾ ਸਕੇ। ਡਵੇਨ ਬ੍ਰਾਵੋ ਨੇ ਆਖਰ 'ਚ ਅਜੇਤੂ 20 ਦੌੜਾਂ ਬਣਾਈਆਂ। ਰਾਇਲਜ਼ ਨੇ ਟੀਚੇ ਦਾ ਪਿੱਛੇ ਕਰਦੇ ਹੋਏ ਮਨਨ ਵੋਹਰਾ ਦਾ ਵਿਕਟ ਜਲਦ ਗੁਆ ਦਿੱਤਾ। ਸਲਾਮੀ ਬੱਲੇਬਾਜ਼ ਜੋਸ ਬਟਲਰ ਹਾਲਾਂਕਿ ਸ਼ੁਰੂਆਤ ਤੋਂ ਹੀ ਲੈਅ 'ਚ ਦਿਖੇ। ਉਨ੍ਹਾਂ ਨੇ 35 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਪੰਜ ਚੌਕੇ ਤੇ 2 ਛੱਕੇ ਲਗਾਏ।

PunjabKesari

 

PunjabKesari

 

PunjabKesari

 ਟੀਮਾਂ :-

ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਸੈਮ ਕੁਰਨ, ਐਮ ਐਸ ਧੋਨੀ (ਡਬਲਯੂ / ਸੀ), ਰਵਿੰਦਰ ਜਡੇਜਾ, ਡਵੇਨ ਬ੍ਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ

ਰਾਜਸਥਾਨ ਰਾਇਲਜ਼ : ਜੋਸ ਬਟਲਰ, ਮਨਨ ਵੋਹਰਾ, ਸੰਜੂ ਸੈਮਸਨ (ਡਬਲਯੂ / ਸੀ), ਸ਼ਿਵਮ ਦੂਬੇ, ਡੇਵਿਡ ਮਿਲਰ, ਰਿਆਨ ਪਰਾਗ, ਰਾਹੁਲ ਤਵੇਤੀਆ, ਕ੍ਰਿਸ ਮੌਰਿਸ, ਜੈਦੇਵ ਉਨਾਦਕਟ, ਚੇਤਨ ਸਕਰੀਆ, ਮੁਸਤਫਿਜ਼ੁਰ ਰਹਿਮਾਨ


author

Tarsem Singh

Content Editor

Related News