ਸਹਿਵਾਗ ਦੀ ਪਤਨੀ ਆਰਤੀ ਨਾਲ ਹੋਈ ਧੋਖਾਧੜੀ, ਪੁਲਿਸ ਨੇ ਦਰਜ ਕੀਤਾ ਮਾਮਲਾ

Saturday, Jul 13, 2019 - 04:14 PM (IST)

ਸਹਿਵਾਗ ਦੀ ਪਤਨੀ ਆਰਤੀ ਨਾਲ ਹੋਈ ਧੋਖਾਧੜੀ, ਪੁਲਿਸ ਨੇ ਦਰਜ ਕੀਤਾ ਮਾਮਲਾ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦੀ ਪਤਨੀ ਆਰਤੀ ਦੇ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਆਰਤੀ ਨੇ ਦੋਸ਼ ਲਗਾਇਆ ਹੈ ਕਿ ਉਹ ਰੋਹਿਤ ਕੱਕਰ ਨਾਂ ਦੇ ਵਿਅਕਤੀ ਦੀ ਇਕ ਫਰਮ ਵਿਚ ਬਿਜ਼ਨੈਸ ਪਾਰਟਨਰ ਬਣੀ ਸੀ ਪਰ ਰੋਹਿਤ ਨੇ ਉਸਦੇ ਜਾਅਲੀ ਹਸਤਾਖਰ ਲੈ ਕੇ 4.5 ਕਰੋੜ ਦਾ ਲੋਕ ਚੁੱਕ ਲਿਆ ਜਿਸ ਨੂੰ ਚੁਕਾਇਆ ਨਹੀਂ। ਆਰਤੀ ਸਹਿਵਾਗ ਨੇ ਆਪਣੇ ਨਾਲ ਹੋਏ ਧੋਖੇ ਦੀ FIR...EOW ਸੈਲ ਵਿਚ ਦਰਜ ਕਰਾਈ ਹੈ।

ਦਿੱਲੀ ਵਿਚ ਹੈ ਫਰਮ
ਆਰਤੀ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਇਹ ਫਰਮ ਦਿੱਲੀ ਦੇ ਅਸ਼ੋਕ ਵਿਹਾਰ ਵਿਚ ਹੈ। ਇਸ ਫਰਮ ਦੇ ਲੋਕਾਂ ਨੇ ਬਿਨਾ ਆਰਤੀ ਸਹਿਵਾਗ ਦੀ ਜਾਣਕਾਰੀ ਦੇ ਇਕ ਦੂਜੀ ਫਰਮ ਬਿਲਡਰ ਕੰਪਨੀ ਨੂੰ ਦੱਸਿਆ ਕਿ ਉਸਦੀ ਫਰਮ ਦੇ ਨਾਲ ਵਰਿੰਦਰ ਸਹਿਵਾਗ ਵਰਗੇ ਮਸ਼ਹੂਰ ਕ੍ਰਿਕਟਰ ਦੀ ਪਤਨੀ ਜੁੜੀ ਹੈ ਅਤੇ ਗਲਤ ਤਰੀਕੇ ਨਾਲ ਉਸਦੇ ਅਤੇ ਸਹਿਵਾਗ ਦੇ ਨਾਂ ਦਾ ਇਸਤੇਮਾਲ ਕੀਤਾ। ਉਸ ਫਰਮ 'ਤੇ ਆਰਤੀ ਦੇ ਜਾਅਲੀ ਹਸਤਾਖਰ ਕਰ 4.5 ਕਰੋੜ ਦਾ ਲੋਨ ਲੈ ਲਿਆ ਅਤੇ ਇਸ ਨੂੰ ਚੁਕਾਇਆ ਨਹੀਂ।

PunjabKesari

ਪੁਲਿਸ ਕਰ ਰਹੀ ਹੈ ਜਾਂਚ
ਧੋਖਾਧੜੀ ਮਾਮਲੇ ਵਿਚ ਆਰਤੀ ਸਹਿਵਾਗ ਨੇ ਕਰੀਬ 1 ਮਹੀਨੇ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਿਰ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਿਸ ਨੇ 420 ਦਾ ਮਾਮਲਾ ਦਰਜ ਕੀਤਾ ਹੈ। EOW ਸੈੱਲ ਇਸ ਮਾਮਲੇ ਨੂੰ ਦੇਖ ਰਹੀ ਹੈ।


Related News