ਚੈਂਪੀਅਨਜ਼ ਟਰਾਫੀ ਦੀ ਯਾਦ ਜਦੋਂ ਸਚਿਨ ਸਾਹਮਣੇ ਢੇਰ ਹੋਈ ਸੀ ਆਸਟਰੇਲੀਆ ਟੀਮ

05/25/2017 7:26:50 PM

ਨਵੀਂ ਦਿੱਲੀ— ਇੰਗਲੈਂਡ 'ਚ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦਾ ਆਗਾਜ ਜੂਨ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਦੇ ਨਾਲ ਹੀ ਕ੍ਰਿਕਟ ਦੇ ਪ੍ਰਸ਼ੰਸਕ ਪੁਰਾਣੇ ਮੈਚਾਂ ਨੂੰ ਨਹੀਂ ਭੁੱਲਣਗੇ। ਚੈਂਪੀਅਨਜ਼ ਟਰਾਫੀ ਦਾ ਜਦੋਂ 1998 'ਚ ਬੰਗਲਾਦੇਸ਼ 'ਚ ਜਦੋਂ ਪਹਿਲਾਂ ਟੂਰਨਾਮੈਂਟ ਖੇਡਿਆ ਗਿਆ ਸੀ ਜਿਸ 'ਚ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਆਲਰਾਊਂਡਰ ਪ੍ਰਦਰਸ਼ਨ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ।
ਦਰਅਸਲ, 8 ਟੀਮਾਂ ਦੇ ਕੁਆਰਟਰਫਾਈਨਲ 'ਚ ਭਾਰਤ ਦਾ ਮੁਕਾਬਲਾ ਬੰਗਬੰਧੁ ਨੈਸ਼ਨਲ ਸਟੇਡੀਅਮ 'ਚ ਆਸਟਰੇਲੀਆ ਨਾਲ ਹੋਇਆ। ਸਚਿਨ ਨੇ ਆਪਣੇ ਆਸਟੇਰੀਆ ਖਿਲਾਫ 28 ਅਕਤੂਬਰ 1998 ਨੂੰ ਇਸ ਮੈਚ 'ਚ ਇਕ ਹੋਰ ਮਾਸਟਰ ਕਲਾਸ ਪਾਰੀ ਖੇਡੀ। ਸਚਿਨ ਨੇ 128 ਗੇਂਦਾਂ 'ਤੇ 13 ਚੌਕੇ ਅਤੇ ਤਿੰਨ ਛੱਕਿਆ ਦੀ ਮਦਦ ਨਾਲ 141 ਦੌੜਾਂ ਬਣਾਈਆਂ ਅਤੇ ਇਸ ਤੋਂ ਬਾਅਦ ਗੇਂਦਬਾਜ਼ੀ ਕਰਦੇ ਹੋਏ 38 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਅਤੇ 'ਮੈਨ ਆਫ ਦ ਮੈਚ' ਬਣੇ। ਸਚਿਨ ਦੇ ਇਸ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਆਸਟਰੇਲੀਆ ਟੀਮ ਪੂਰੀ ਤਰ੍ਹਾਂ ਨਾਲ ਢੇਰ ਹੋ ਗਈ।
ਸਚਿਨ 46ਵੇਂ ਓਵਰ ਦੀ ਪਹਿਲੀ ਗੇਂਦ 'ਤੇ ਰਨ ਆਊਟ ਹੋਇਆ ਸੀ। ਉਸ ਦੇ ਨਾਲ ਰਾਹੁਲ ਦ੍ਰਾਵਿੜ ਨੇ 47 ਅਤੇ ਅਜੇ ਜਡੇਜਾ ਨੇ 71 ਦੌੜਾਂ ਬਣਾਈਆਂ। ਇਹ ਦੋਵੇਂ ਖਿਡਾਰੀਆਂ ਵੀ ਰਨ ਆਊਟ ਹੋਏ। ਭਾਰਤ ਨੇ 8 ਵਿਕਟਾਂ 'ਤੇ 307 ਦੌੜਾਂ ਦਾ ਵਿਸ਼ਾਲ ਸਕੋਰ ਬਣਾਈਆਂ। ਇਸ ਦੇ ਜਵਾਬ 'ਚ ਆਸਟਰੇਲੀਆ ਟੀਮ ਮਾਰਕ ਵਾ ਦੇ 74 ਦੌੜਾਂ ਦੇ ਬਾਵਜੂਦ 48.1 ਓਵਰ 'ਚ 263 ਦੌੜਾਂ 'ਤੇ ਹੀ ਢੇਰ ਹੋ ਗਏ। ਭਾਰਤ ਨੇ ਇਹ ਮੈਚ 44 ਦੌੜਾਂ ਨਾਲ ਜਿੱਤ ਲਿਆ, ਜਿਸ ਤੋਂ ਬਾਅਦ ਭਾਰਤ ਦਾ ਸੈਮੀਫਾਈਨਲ 'ਚ ਵੈਸਟ ਇੰਡੀਜ਼ ਨਾਲ ਮੁਕਾਬਲਾ ਹੋਇਆ।

 


Related News