ਕਰਾਚੀ ''ਚ ਹੀਟਵੇਵ ਨੇ ਮਚਾਇਆ ਕਹਿਰ, ਮੁਰਦਾ ਘਰਾਂ ’ਚ ਲੱਗੇ ਲਾਸ਼ਾਂ ਦੇ ਢੇਰ, ਨਹੀਂ ਮਿਲ ਰਹੀ ਰੱਖਣ ਦੀ ਜਗ੍ਹਾ

Wednesday, Jun 26, 2024 - 06:58 PM (IST)

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਕਰਾਚੀ ਵਿਚ ਚੱਲ ਰਹੀ ਹੀਟਵੇਵ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਮੁਰਦਾਘਰਾਂ ਵਿਚ ਲਾਸ਼ਾਂ ਦੇ ਢੇਰ ਲੱਗ ਗਏ ਹਨ। ਇਕ ਹੋਰ ਵਿਅਕਤੀ, ਜਿਸ ਦੀ ਉਮਰ 50 ਸਾਲ ਹੈ, ਨੂੰ ਸੜਕ ਦੇ ਕਿਨਾਰੇ ਹੂੰਗਦਾ ਪਾਇਆ ਗਿਆ ਅਤੇ ਉਸ ਨੂੰ ਈਦਗਾਹ ਪੁਲਸ ਦੁਆਰਾ ਡਾ. ਰੂਥ ਫੋਏ ਸਿਵਲ ਹਸਪਤਾਲ ਕਰਾਚੀ (ਸੀਐੱਚਕੇ) ਵਿਚ ਲਿਆਂਦਾ ਗਿਆ।ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਗੁਲਬਰਗ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਕਰੀਮਾਬਾਦ ’ਚ 40-45 ਸਾਲ ਦੀ ਉਮਰ ਦੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਅੱਬਾਸੀ ਸ਼ਹੀਦ ਹਸਪਤਾਲ ਭੇਜ ਦਿੱਤਾ ਗਿਆ। ਈਧੀ ਫਾਊਂਡੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ ਸ਼ਾਮ ਗ੍ਰੀਨ ਟਾਊਨ ’ਚ ਸੜਕ ਕਿਨਾਰੇ ਤੋਂ 50 ਸਾਲਾ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ।

ਇਹ ਵੀ ਪੜ੍ਹੋ- ਨਸ਼ੇ ’ਚ ਝੂਮਦੀ ਕੁੜੀ ਨੂੰ ਪੁਲਸ ਨੇ ਲਿਆ ਹਿਰਾਸਤ ’ਚ, ਮੁਆਫੀਨਾਮਾ ਲਿਖ ਕੇ ਦਿੱਤੀ ਚਿਤਾਵਨੀ

ਤਿੰਨ ਗੁਣਾ ਵਾਧਾ

ਇਸ ਦੌਰਾਨ, ਈਧੀ ਫਾਊਂਡੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਉਨ੍ਹਾਂ ਦੇ ਤਿੰਨ ਮੁਰਦਾ ਘਰਾਂ ਵਿਚ ਪਿਛਲੇ ਦੋ ਦਿਨਾਂ ਵਿਚ ਲਾਸ਼ਾਂ ਲਿਆਉਣ ਦੀ ਗਿਣਤੀ ਵਿਚ ਤਿੰਨ ਗੁਣਾ ਤੋਂ ਵੱਧ ਵਾਧਾ ਦੇਖਿਆ ਗਿਆ ਹੈ। ਰੋਜ਼ਾਨਾ ਦੇ ਆਧਾਰ ’ਤੇ ਮੂਸਾ ਲੇਨ ਸਥਿਤ ਸਾਡੇ ਮੁਰਦਾਘਰ ਵਿਚ ਪੰਜ ਤੋਂ ਸੱਤ ਲਾਸ਼ਾਂ ਆਉਂਦੀਆਂ ਹਨ ਪਰ 23 ਜੂਨ ਨੂੰ ਉਥੇ 35 ਲਾਸ਼ਾਂ ਲਿਆਂਦੀਆਂ ਗਈਆਂ। ਇਸ ਤੋਂ ਇਲਾਵਾ ਕੋਰੰਗੀ ਸਥਿਤ ਮੁਰਦਾਘਰ ਵਿਚ ਆਮ ਤੌਰ ’ਤੇ ਪੰਜ ਤੋਂ ਛੇ ਲਾਸ਼ਾਂ ਆਉਂਦੀਆਂ ਹਨ ਪਰ ਐਤਵਾਰ ਨੂੰ 10 ਲਾਸ਼ਾਂ ਉੱਥੇ ਲਿਆਂਦੀਆਂ ਗਈਆਂ।

ਉਸੇ ਦਿਨ, 95 ਲਾਸ਼ਾਂ ਸੋਹਰਾਬ ਗੋਠ ਦੇ ਮੁਰਦਾਘਰ ਵਿਚ ਲਿਆਂਦੀਆਂ ਗਈਆਂ, ਜਿੱਥੇ ਆਮ ਤੌਰ ’ਤੇ ਇਕ ਦਿਨ ਵਿਚ 30 ਤੋਂ 35 ਲਾਸ਼ਾਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਮ੍ਰਿਤਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਲਿਆਂਦਾ ਗਿਆ ਸੀ, ਉਨ੍ਹਾਂ ਕਿਹਾ ਕਿ ਮੌਤ ਦਾ ਕਾਰਨ ਦਰਜ ਨਹੀਂ ਕੀਤਾ ਗਿਆ ਸੀ, ਹਾਲਾਂਕਿ ਸਟਾਫ ਨੇ ਨਿਯਮਿਤ ਤੌਰ ’ਤੇ ਪਰਿਵਾਰਕ ਮੈਂਬਰ ਦੇ ਪਛਾਣ ਪੱਤਰ ਦੀ ਕਾਪੀ ਇਕੱਠੀ ਕੀਤੀ ਸੀ। 

ਇਹ ਵੀ ਪੜ੍ਹੋ- ਨਸ਼ੇ 'ਚ ਧੁੱਤ ਕੁੜੀ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਅੱਧੀ ਰਾਤ ਨੂੰ ਸੜਕ 'ਤੇ ਝੂਲਦੀ ਆਈ ਨਜ਼ਰ

ਹਸਪਤਾਲਾਂ ਵਿਚ ਹੀਟ ਸਟ੍ਰੋਕ ਦੇ ਮਰੀਜ਼ਾਂ ਵਿਚ ਵਾਧਾ

ਕਈ ਸਿਹਤ ਸਹੂਲਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿਚ ਮਰੀਜ਼ ਗਰਮੀ ਨਾਲ ਸਬੰਧਤ ਬਿਮਾਰੀਆਂ ਦੀ ਰਿਪੋਰਟ ਪ੍ਰਾਈਵੇਟ ਜਨਰਲ ਪ੍ਰੈਕਟੀਸ਼ਨਰਾਂ ਦੇ ਨਾਲ-ਨਾਲ ਤੀਜੇ ਦਰਜੇ ਦੇ ਹਸਪਤਾਲਾਂ ਨੂੰ ਕਰ ਰਹੇ ਸਨ। ਘੱਟੋ-ਘੱਟ ਇਕ ਹੀਟਸਟ੍ਰੋਕ ਮਰੀਜ਼ ਨੂੰ ਇੰਡਸ ਹਸਪਤਾਲ ਵਿਚ ਮਰਿਆ ਹੋਇਆ ਲਿਆਂਦਾ ਗਿਆ, ਜਦੋਂ ਕਿ ਇਕ ਹੋਰ ਦਾ ਇਲਾਜ ਚੱਲ ਰਿਹਾ ਹੈ।

ਕਰਾਚੀ ਵਿਚ ਗਰਮ ਮੌਸਮ ਤੋਂ ਕੋਈ ਰਾਹਤ ਨਹੀਂ

ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਮੌਸਮ ਗਰਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਤਾਪਮਾਨ 42 ਡਿਗਰੀ ਸੈਲਸੀਅਸ ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮੁੱਖ ਮੌਸਮ ਵਿਗਿਆਨੀ ਡਾਕਟਰ ਸਰਦਾਰ ਸਰਫਰਾਜ਼ ਨੇ ਕਿਹਾ, ਕਰਾਚੀ ਦੇ ਦੱਖਣ-ਪੂਰਬ ਵਿਚ ਘੱਟ ਦਬਾਅ ਵਾਲਾ ਖੇਤਰ ਸਮੁੰਦਰੀ ਹਵਾਵਾਂ ਨੂੰ ਰੋਕ ਰਿਹਾ ਹੈ, ਜੋ ਗਰਮ ਮੌਸਮ ਵਿਚ ਯੋਗਦਾਨ ਪਾ ਰਿਹਾ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਵੱਲੋਂ ਧਮਕੀਆਂ ਮਿਲਣ ਦੇ ਬਿਆਨ 'ਤੇ ਬੋਲੇ ਭਾਈ ਗਰੇਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News