ਪੁਲਸ ਲਾਈਨ ਨੇੜੇ ਕੂੜੇ ਦੇ ਢੇਰ ਨੇੜੇ ਖੜ੍ਹੀ ਆਲਟੋ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

05/31/2024 6:45:14 PM

ਜਲੰਧਰ (ਵਰੁਣ) - ਜਲੰਧਰ ਦੇ ਪੁਲਸ ਲਾਈਨ ਨੇੜੇ ਕੂੜੇ ਦੇ ਢੇਰ ਨੂੰ ਲੱਗੀ ਅੱਗ ਕਾਰਨ ਨੇੜੇ ਖੜ੍ਹੀ ਆਲਟੋ ਕਾਰ ਨੂੰ ਭਿਆਨਕ ਅੱਗ ਲੱਗ ਗਈ। ਕਾਰ ਅੱਗ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਪਨ ਭੰਡਾਰੀ ਨੇ ਦੱਸਿਆ ਕਿ ਅੱਗ ਕਿਵੇਂ ਲੱਗੀ, ਇਸ ਗੱਲ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦੁਕਾਨ ਮਾਲਕ ਸ਼ੈਰੀ ਨੇ ਦੱਸਿਆ ਕਿ ਇੱਕ ਵਿਅਕਤੀ ਸਾਡੇ ਕੋਲ ਆਪਣੀ ਕਾਰ ਠੀਕ ਕਰਵਾਉਣ ਲਈ ਆਇਆ ਸੀ।

ਇਹ ਵੀ ਪੜ੍ਹੋ - ਕੈਨੇਡਾ ’ਚ ਰਹਿ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਹੁਣ ਨਹੀਂ ਪਵੇਗੀ ਪੁਲਸ ਵੈਰੀਫਿਕੇਸ਼ਨ ਦੀ ਲੋੜ

ਇਸ ਦੌਰਾਨ ਜਦੋਂ ਰਾਤ ਨੂੰ ਕਾਰ ਦਾ ਕੰਮ ਪੂਰਾ ਨਾ ਹੋਇਆ ਤਾਂ ਉਕਤ ਕਾਰ ਨੂੰ ਮੁਲਾਜ਼ਮਾਂ ਵੱਲੋਂ ਦੁਕਾਨ ਦੇ ਕੋਲ ਪਾਰਕ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਗਿਆ। ਸ਼ੈਰੀ ਨੇ ਦੱਸਿਆ ਕਿ ਰਾਤ ਕਰੀਬ 2.30 ਵਜੇ ਕਿਸੇ ਰਾਹਗੀਰ ਨੇ ਸਾਨੂੰ ਫੋਨ ਕੀਤਾ ਕਿ ਉਕਤ ਗੱਡੀ ਨੂੰ ਅੱਗ ਲੱਗ ਗਈ ਹੈ। ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਗਾਹਕ ਦੀ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ। ਲੋਕਾਂ ਨੇ ਖੁਦ ਹੀ ਨਲਕੇ ਦੀ ਮਦਦ ਨਾਲ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਇਆ। 

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News