ਮੋਮੋਤਾ ਅਤੇ ਮਾਰਿਨ ਨੇ ਜਿੱਤੇ ਚਾਈਨਾ ਓਪਨ ਖਿਤਾਬ

Sunday, Sep 22, 2019 - 05:39 PM (IST)

ਮੋਮੋਤਾ ਅਤੇ ਮਾਰਿਨ ਨੇ ਜਿੱਤੇ ਚਾਈਨਾ ਓਪਨ ਖਿਤਾਬ

ਚਾਂਗਝੂ— ਵਿਸ਼ਵ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਅਤੇ ਗੈਰ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਨੇ ਐਤਵਾਰ ਨੂੰ ਚਾਈਨਾ ਓਪਨ ਬੈਡਮਿੰਟਨ 'ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਸਿੰਗਲ ਖਿਤਾਬ ਜਿੱਤ ਲਏ। ਟਾਪ ਸੀਡ ਮੋਮੋਤਾ ਨੇ ਸਤਵੀਂ ਸੀਡ ਇੰਡੋਨੇਸ਼ੀਆਈ ਐਂਥਨੀ ਗਿੰਟਿੰਗ ਨੂੰ ਇਕ ਘੰਟੇ 31 ਮਿੰਟ ਤਕ ਚਲੇ ਸੰਘਰਸ਼ 'ਚ 19-21, 21-17, 21-19 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਗੀਟਿੰਗ ਪਿਛਲੇ ਸਾਲ ਜੇਤੂ ਰਹੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਮੋਮੋਤਾ ਨੇ ਇਸ ਤਰ੍ਹਾਂ ਪਹਿਲੀ ਵਾਰ ਇਹ ਖ਼ਿਤਾਬ ਜਿੱਤਿਆ।
PunjabKesari
ਓਲੰਪਿਕ ਅਤੇ ਵਿਸ਼ਵ ਚੈਂਪੀਅਨ ਰਹਿ ਚੁੱਕੀ ਮਾਰਿਨ ਨੇ ਆਪਣੀ ਲੈਅ 'ਚ ਵਾਪਸੀ ਕਰਦੇ ਹੋਏ ਦੂਜੀ ਸੀਡ ਤਾਈ ਜੂ ਯਿੰਗ ਨੂੰ ਤਿੰਨ ਗੇਮਾਂ ਦੇ ਸੰਘਰਸ਼ 'ਚ ਇਕ ਘੰਟੇ ਪੰਜ ਮਿੰਟ 'ਚ 14-21, 21-17, 21-19 ਨਾਲ ਹਰਾ ਕੇ ਖਿਤਾਬ ਜਿੱਤਿਆ। ਗੀਟਿੰਗ ਪਿਛਲੇ ਸਾਲ ਜੇਤੂ ਰਹੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਮੋਮੋਤਾ ਨੇ ਇਸ ਤਰ੍ਹਾਂ ਪਹਿਲੀ ਵਾਰ ਇਹ ਖਿਤਾਬ ਜਿੱਤਿਆ। ਓਲੰਪਿਕ ਅਤੇ ਵਿਸ਼ਵ ਚੈਂਪੀਅਨ ਰਹਿ ਚੁੱਕੀ ਮਾਰਿਨ ਨੇ ਆਪਣੀ ਲੈਅ 'ਚ ਵਾਪਸੀ ਕਰਦੇ ਹੋਏ ਦੂਜੀ ਸੀਡ ਤਾਈ ਜੂ ਯਿੰਗ ਨੂੰ ਤਿੰਨ ਗੇਮਾਂ ਦੇ ਸੰਘਰਸ਼ 'ਚ ਇਕ ਘੰਟੇ ਪੰਜ ਮਿੰਟ 'ਚ 14-21, 21-17, 21-18 ਨਾਲ ਹਰਾ ਕੇ ਖਿਤਾਬ ਜਿੱਤਿਆ। ਮਾਰਿਨ ਨੇ ਇਸ ਜਿੱਤ ਨਾਲ ਆਪਣਾ ਖਿਤਾਬ ਬਰਕਰਾਰ ਰਖਿਆ। ਮੇਜ਼ਬਾਨ ਚੀਨ ਨੇ ਮਿਕਸਡ ਡਬਲਜ਼ ਅਤੇ ਮਹਿਲਾ ਡਬਲਜ਼ ਦਾ ਖਿਤਾਬ ਜਿੱਤਣ 'ਚ ਸਫਲਤਾ ਹਾਸਲ ਕੀਤੀ।


author

Tarsem Singh

Content Editor

Related News