ਟੈਸਟ ਸੀਰੀਜ਼ ''ਤੇ ਬੋਲੇ ਕਪਤਾਨ ਵਿਲੀਅਮਸਨ- ਇਹ ਅਲੱਗ ਫਾਰਮੈੱਟ, ਅਸੀਂ ਤਿਆਰ

Tuesday, Feb 11, 2020 - 08:47 PM (IST)

ਟੈਸਟ ਸੀਰੀਜ਼ ''ਤੇ ਬੋਲੇ ਕਪਤਾਨ ਵਿਲੀਅਮਸਨ- ਇਹ ਅਲੱਗ ਫਾਰਮੈੱਟ, ਅਸੀਂ ਤਿਆਰ

ਮਾਊਟ ਮੋਨਗਾਨੁਈ— ਭਾਰਤ ਵਿਰੁੱਧ ਸੀਮਿਤ ਓਵਰਾਂ ਦੀ ਸੀਰੀਜ਼ 'ਚ ਖਿਡਾਰੀਆਂ ਦੀ ਸੱਟ ਤੋਂ ਪ੍ਰੇਸ਼ਾਨ ਰਹੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਉਮੀਦ ਹੈ ਕਿ 21 ਫਰਵਰੀ ਤੋਂ ਵੇਲਿੰਗਟਨ 'ਚ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦੇ ਲਈ ਟੀਮ ਦੇ ਸਾਰੇ ਖਿਡਾਰੀ ਫਿੱਟ ਰਹਿਣਗੇ। ਟੀ-20 ਅੰਤਰਰਾਸ਼ਟਰੀ ਸੀਰੀਜ਼ ਨੂੰ 0-5 ਨਾਲ ਗਵਾਉਣ ਤੋਂ ਬਾਅਦ ਨਿਊਜ਼ੀਲੈਂਡ ਨੇ ਵਨ ਡੇ ਸੀਰੀਜ਼ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ 3-0 ਨਾਲ ਜਿੱਤ ਦਰਜ ਕੀਤੀ। ਤੀਜੇ ਵਨ ਡੇ ਨੂੰ 5 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਵਿਲੀਅਮਸਨ ਦੇ ਚਿਹਰੇ 'ਤੇ ਖੁਸ਼ੀ ਦਿਖੀ।

PunjabKesari
ਵਿਲੀਅਮਸਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪਹਿਲੇ ਟੈਸਟ ਦੇ ਲਈ ਸਾਰੇ ਖਿਡਾਰ ਫਿੱਟ ਰਹਿਣਗੇ। ਦੁਨੀਆ ਦੀ ਸਰਵਸ੍ਰੇਸ਼ਠ ਟੀਮ ਵਿਰੁੱਧ ਵਧੀਆ ਕਰਨ ਦਾ ਸ਼ਾਨਦਾਰ ਮੌਕਾ ਹੋਵੇਗਾ। ਨਿਊਜ਼ੀਲੈਂਡ ਦੇ ਕਪਤਾਨ ਨੇ ਕਿਹਾ ਕਿ ਖਿਡਾਰੀਆਂ ਦਾ ਜ਼ਖਮੀ ਹੋਣਾ ਖੇਡ ਦਾ ਹਿੱਸਾ ਹੈ। ਹਾਲ ਦੇ ਦਿਨਾਂ 'ਚ ਕਈ ਖਿਡਾਰੀ ਜ਼ਖਮੀ ਹੋਏ ਹਨ। ਅਸੀਂ ਇਸ ਨਾਲ ਨਜਿੱਠ ਰਹੇ ਹਾਂ ਪਰ ਕੋਈ ਬਹਾਨਾ ਨਹੀਂ ਬਣਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਟੀਮ 'ਚ ਖਿਡਾਰੀਆਂ ਨੂੰ ਜੋ ਭੂਮਿਕਾ ਦਿੱਤੀ ਗਈ ਹੈ ਉਸ 'ਚ ਉਸ ਨੂੰ ਆਪਣੇ ਹੁਨਰ ਦੇ ਅਨੁਸਾਰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।

PunjabKesari
ਵਿਲੀਅਮਸਨ ਨੇ ਕਿਹਾ ਕਿ ਸੀਮਿਤ ਓਵਰਾਂ ਦੇ ਨਤੀਜੇ ਦਾ ਟੈਸਟ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ ਪਰ ਟੀਮ ਵਨ ਡੇ ਸੀਰੀਜ਼ 'ਚ 3-0 ਦੀ ਜਿੱਤ ਨਾਲ ਮਿਲੇ ਆਤਮਵਿਸ਼ਵਾਸ ਨੂੰ ਅੱਗੇ ਲੈ ਕੇ ਜਾਣਾ ਚਾਹੇਗੀ। ਉਨ੍ਹਾਂ ਨੇ ਕਿਹਾ ਕਿ ਟੈਸਟ 'ਚ ਦੂਜੇ ਖਿਡਾਰੀ ਹੋਣਗੇ ਤੇ ਇਹ ਅਲੱਗ ਤਰ੍ਹਾਂ ਦਾ ਸਵਰੂਪ ਹੈ। ਪੂਰੀ ਸੀਰੀਜ਼ 'ਚ ਅਸੀਂ ਇਕ ਟੀਮ ਦੀ ਤਰ੍ਹਾ ਖੇਡਣ ਦੀ ਕੋਸ਼ਿਸ਼ ਕੀਤੀ। ਇਹ ਅਲੱਗ ਸਵਰੂਪ ਹੈ ਪਰ ਸੀਰੀਜ਼ 'ਚ ਜਾਣ ਤੋਂ ਪਹਿਲਾਂ ਖਿਡਾਰੀਆਂ ਦਾ ਮਨੋਬਲ ਵਧਿਆ ਹੋਵੇਗਾ।


author

Gurdeep Singh

Content Editor

Related News