CAG ਨੇ BCCI ਦੀ ਸਰਵਉੱਚ ਪ੍ਰੀਸ਼ਦ ''ਚੋਂ ਬਾਹਰ ਹੋਣ ਦੀ ਮੰਗੀ ਮਨਜ਼ੂਰੀ
Friday, Jul 10, 2020 - 01:01 AM (IST)
ਨਵੀਂ ਦਿੱਲੀ– ਕੰਟਰੋਲਰ ਤੇ ਆਡੀਟਰ ਜਰਨਲ (ਸੀ. ਏ. ਜੀ.) ਨੇ ਸੁਪਰੀਮ ਕੋਰਟ ਵਿਚ ਇਕ ਅਰਜੀ ਦਾਇਰ ਕਰਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸਰਵਉੱਚ ਪ੍ਰੀਸ਼ਦ ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੀ ਸੰਚਾਲਨ ਪ੍ਰੀਸ਼ਦ ਵਿਚੋਂ ਬਾਹਰ ਹੋਣ ਦੀ ਮਨਜ਼ੂਰੀ ਮੰਗੀ ਹੈ।
ਸੀ. ਏ. ਜੀ. ਨੇ ਆਪਣੀ ਪਟੀਸ਼ਨ ਵਿਚ ਚੋਟੀ ਦੀ ਅਦਾਲਤ ਕੋਲ 18 ਜੁਲਾਈ 2016 ਦੇ ਹੁਕਮ ਵਿਚ ਸੋਧ ਕਰਨ ਦੀ ਗੁਹਾਰ ਲਗਾਈ ਹੈ, ਜਿਸ ਵਿਚ ਚੋਟੀ ਦੀ ਅਦਾਲਤ ਨੇ ਬੀ. ਸੀ. ਸੀ. ਆਈ. ਦੀ ਸਰਵਉੱਚ ਪ੍ਰੀਸ਼ਦ ਤੇ ਆਈ. ਪੀ. ਐੱਲ. ਦੀ ਸੰਚਾਲਨ ਪ੍ਰੀਸ਼ਦ ਵਿਚ ਸੀ. ਏ. ਜੀ. ਦੇ ਇਕ ਮੈਂਬਰ ਨੂੰ ਸ਼ਾਮਲ ਕਰਨ ਦੇ ਜੱਜ ਆਰ. ਐੱਸ. ਲੋਢਾ ਦੀਆਂ ਸਿਫਾਰਿਸ਼ਾਂ 'ਤੇ ਆਪਣੀ ਮੋਹਰ ਲਾਈ ਸੀ। ਸੀ. ਏ. ਜੀ. ਨੇ ਕਿਹਾ ਹੈ ਕਿ ਕੋਰਟ ਆਪਣੇ ਹੁਕਮ ਵਿਚ ਸੋਧ ਕਰਕੇ ਉਸਦੇ ਮੈਂਬਰਾਂ ਨੂੰ ਬੋਰਡ ਦੀ ਸਰਵਉੱਚ ਪ੍ਰੀਸ਼ਦ ਤੇ ਆਈ. ਪੀ. ਐੱਲ. ਦੀ ਸੰਚਾਲਨ ਪ੍ਰੀਸ਼ਦ ਵਿਚੋਂ ਬਾਹਰ ਹੋਣ ਦੀ ਮਨਜ਼ੂਰੀ ਪ੍ਰਦਾਨ ਕਰੇ।