ਕਾਰੇਨੋ ਬਸਟਾ ਨੇ ਕੂਯੋਂਗ ਖਿਤਾਬ ਜਿੱਤਿਆ

Friday, Jan 12, 2018 - 01:09 PM (IST)

ਮੈਲਬੋਰਨ, (ਬਿਊਰੋ)— ਸਪੇਨ ਦੇ ਪਾਬਲੋ ਕਾਰੇਨੋ ਬਸਟਾ ਨੇ ਆਸਟਰੇਲੀਆਈ ਓਪਨ ਦੀ ਆਪਣੀ ਤਿਆਰੀ ਨੂੰ ਪੁਖ਼ਤਾ ਕਰਦੇ ਹੋਏ ਮੈਥਿਊ ਐਬਡੇਨ ਨੂੰ 6-7, 6-4, 6-2 ਨਾਲ ਹਰਾ ਕੇ ਕੂਯੋਂਗ ਖਿਤਾਬ ਜਿੱਤ ਲਿਆ। 

ਫਰਨਾਂਡੋ ਵਰਡਾਸਕੋ ਦੇ ਬਾਅਦ ਕਾਰੇਨੋ ਬਸਟਾ ਇਹ ਖਿਤਾਬ ਜਿੱਤਣ ਵਾਲੇ ਦੂਜੇ ਸਪੈਨਿਸ਼ ਖਿਡਾਰੀ ਹਨ। ਮਹਿਲਾ ਫਾਈਨਲ 'ਚ ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਨ ਜਰਮਨੀ ਦੀ ਆਂਦ੍ਰੀਆ ਪੇਟਕੋਵਿਚ ਦਾ ਸਾਹਮਣਾ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਂਚਿਚ ਨਾਲ ਹੋਵੇਗਾ।


Related News