2 ਵਿਕਟਾਂ ਹਾਸਲ ਕਰਕੇ ਵੀ ਕਰੀਅਰ ਦਾ 5ਵਾਂ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ ਬੁਮਰਾਹ ਨੇ
Saturday, Mar 02, 2019 - 09:47 PM (IST)

ਜਲੰਧਰ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੈਦਰਾਬਾਦ ਦੇ ਮੈਦਾਨ 'ਤੇ ਆਸਟਰੇਲੀਆ ਵਿਰੁੱਧ ਖੇਡੇ ਗਏ ਪਹਿਲੇ ਵਨ ਡੇ ਮੈਚ ਦੌਰਾਨ ਖਰਾਬ ਪ੍ਰਦਰਸ਼ਨ ਕੀਤਾ। ਹਾਲਾਂਕਿ ਜਸਪ੍ਰੀਤ ਬੁਮਰਾਹ ਨੇ ਆਸਟਰੇਲੀਆ ਦੇ 2 ਵੱਡੇ ਬੱਲੇਬਾਜ਼ ਆਰੋਨ ਫਿੰਚ ਤੇ ਨਾਥਨ ਕੁਲਟਰ ਨਾਈਲ ਦਾ ਵਿਕਟ ਹਾਸਲ ਕੀਤਾ ਪਰ ਉਹ ਆਪਣੇ ਕਰੀਅਰ 'ਚ 5ਵੇਂ ਸਭ ਤੋਂ ਖਰਾਬ ਪ੍ਰਦਰਸ਼ਨ ਨਾਲ ਖੁਦ ਨੂੰ ਨਹੀਂ ਬਚਾ ਸਕੇ। ਦਰਅਸਲ ਬੁਮਰਾਹ ਨੇ ਆਪਣੇ 10 ਓਵਰਾਂ 'ਚ 60 ਦੌੜਾਂ ਦਿੱਤੀਆਂ ਸਨ। ਚੈਂਪੀਅਨ ਟਰਾਫੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਬੁਮਰਾਹ ਨੂੰ 6 ਦੀ ਜ਼ਿਆਦਾ ਇਕੋਨਮੀ ਨਾਲ ਦੌੜਾਂ ਪਈਆਂ। ਬੁਮਰਾਹ ਦਾ ਓਵਰਆਲ 5ਵਾਂ ਸਭ ਤੋਂ ਖਰਾਬ ਪ੍ਰਦਰਸ਼ਨ ਹੈ।
ਜ਼ਿਕਰਯੋਗ ਹੈ ਕਿ ਮੇਜ਼ਬਾਨ ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਤੋਂ ਬਾਅਦ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (ਅਜੇਤੂ 59) ਤੇ ਕੇਦਾਰ ਜਾਧਵ (ਅਜੇਤੂ 81) ਦੇ ਅਜੇਤੂ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਮਹਿਮਾਨ ਟੀਮ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।